ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 31 ਅਗਸਤ
ਫਿਜ਼ਿਕਸ ਦੀ ਇਕ ਲੈਕਚਰਾਰ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਵੱਲੋਂ ਡਿਊਟੀ ਜੁਆਇਨ ਨਾ ਕਰਵਾਉਣ ਦੇ ਰੋਸ ਵਜੋਂ ਅੱਜ ਕਾਲਜ ਦੇ ਗੇਟ ਮੂਹਰੇ ਧਰਨੇ ਉਪਰ ਬੈਠ ਗਈ। ਲੈਕਚਰਾਰ ਮੰਜੂ ਬਾਲਾ ਸੱਦੀ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ‘ਤੇ ਉਸ ਦੀ ਬਦਲੀ ਮਾਤਾ ਗੰਗਾ ਕਾਲਜ ਕੋਟਾਂ ਤੋਂ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਹੋਈ ਸੀ। ਉਸ ਨੂੰ 18 ਅਗਸਤ 2020 ਨੂੰ ਰਿਲੀਵ ਕਰ ਦਿੱਤਾ ਗਿਆ। ਉਸ ਦਿਨ ਤੋਂ ਹੀ ਉਹ ਮਾਤਾ ਗੁਜਰੀ ਕਾਲਜ ਵਿਖੇ ਜੁਆਇਨ ਕਰਨ ਲਈ ਲਗਾਤਾਰ ਪ੍ਰਿੰਸੀਪਲ ਦਫ਼ਤਰ ਦੇ ਗੇੜੇ ਲਗਾ ਰਹੀ ਹੈ ਪਰ ਪ੍ਰਿੰਸੀਪਲ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਸ ਨੇ ਕਿਹਾ ਕਿ ਜੁਆਇਨ ਨਾ ਕਰਵਾਏ ਜਾਣ ਤਕ ਉਹ ਧਰਨਾ ਦਿੰਦੀ ਰਹੇਗੀ।