ਪੱਤਰ ਪ੍ਰੇਰਕ
ਪਠਾਨਕੋਟ, 27 ਫਰਵਰੀ
ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਯੂਕਰੇਨ ਪੜ੍ਹਨ ਗਏ ਪੰਜਾਬ ਦੇ ਕਈ ਵਿਦਿਆਰਥੀ ਉਥੇ ਫਸ ਗਏ ਹਨ। ਮੈਡਕੀਲ ਦੀ ਪੜ੍ਹਾਈ ਕਰਨ ਗਿਆ ਪਠਾਨਕੋਟ ਨੇੜਲੇ ਪਿੰਡ ਗੁਸਾਈਂਪੁਰ ਦਾ ਕੁਲਜਿੰਦਰ ਸਿੰਘ ਵੀ ਉਥੇ ਫਸ ਗਿਆ ਹੈ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਜਿੰਦਰ ਸਿੰਘ 2016 ਵਿਚ ਪੜ੍ਹਾਈ ਕਰਨ ਯੂਕਰੇਨ ਗਿਆ ਸੀ। ਇਸ ਸਾਲ ਉਸ ਦੀ ਪੜ੍ਹਾਈ ਪੂਰੀ ਹੋ ਜਾਣੀ ਸੀ ਪਰ ਫਿਲਹਾਲ ਉਸ ਦੀ ਪੜ੍ਹਾਈ ਛੁੱਟ ਗਈ ਹੈ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰ ਨਾਲ ਗੱਲਬਾਤ ਹੋਈ ਹੈ। ਉਸ ਅਨੁਸਾਰ ਉਥੇ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਸ ਨੂੰ ਉਮੀਦ ਹੈ ਕਿ ਉਹ ਕੁਝ ਹੀ ਦਿਨਾਂ ਵਿਚ ਵਾਪਸ ਆ ਜਾਵੇਗਾ।