ਚੰਡੀਗੜ੍ਹ (ਟਨਸ): ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਰਜਿਸਟਰਾਰ ਤੇ ਉੱਘੇ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਦਾ ਦੇਹਾਂਤ ਹੋ ਗਿਆ ਹੈ। ਉਹ ਇਸ ਸਮੇਂ ਕੈਨੇਡਾ ਦੇ ਬਰੈਂਪਟਨ ’ਚ ਆਪਣੇ ਪੁੱਤਰ ਕੋਲ ਰਹਿ ਰਹੇ ਸਨ। ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਸਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਤੇ ਇਕ ਅਹਿਮ ਵਿਸ਼ੇ ਵਜੋਂ ਇਸ ਨੂੰ ਅਕਾਦਮਿਕ ਕੋਰਸਾਂ ’ਚ ਸ਼ਾਮਲ ਕਰਨ ਵਿਚ ਉਨ੍ਹਾਂ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਮਾਤਾ ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪੀਐਚਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।