ਰਾਕੇਸ਼ ਸੈਣੀ
ਨੰਗਲ, 21 ਮਾਰਚ
ਅੱਜ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਪ ਗਰੇਡ ਹੋਏ ਸਪੈਸ਼ਲ ਸਰਕਾਰੀ ਹਾਈ ਸਕੂਲ ਵਿੱਚ ਲਗਪੱਗ 28 ਲੱਖ ਦੀ ਲਾਗਤ ਵਾਲੇ ਹੋਣ ਵੱਖ-ਵੱਖ ਵਿਕਾਸ ਕਾਰਜਾਂ ਅਤੇ ਨਵਾਂ ਨੰਗਲ ਵਿੱਚ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਲਈ ਲਗਪੱਗ 55 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੇ ਕੰਮ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਲਿਆਂਦੇ ਗਏ ਹਨ। ਸਰਕਾਰੀ ਸਕੂਲਾਂ ਵਿੱਚ ਹੁਣ ਹਰ ਖੇਤਰ ਵਿੱਚ ਚੋਖਾ ਸੁਧਾਰ ਹੋਇਆ ਹੈ। ਇਸ ਮੌਕੇ ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਕੌਂਸਲਰ ਸੁਰਿੰਦਰ ਪੰਮਾ, ਡਾ. ਰਵਿੰਦਰ ਦੀਵਾਨ, ਸਮਾਜ ਸੇਵਕ ਰਾਕੇਸ਼ ਨਇਅਰ, ਰਾਕੇਸ਼ ਮਹਿਤਾ, ਵਿਜੈ ਕੋਸ਼ਲ, ਪ੍ਰਤਾਪ ਸੈਣੀ, ਰਮਨ ਕੁਮਾਰ ਆਰ ਕੇ, ਟੋਨੀ ਸਹਿਗਲ, ਕੌਂਸਲਰ ਮਨਜੀਤ ਕੋਰ ਮੱਟੂ, ਕਾਰਜ ਸਾਧਕ ਅਫ਼ਸਰ ਮਨਜਿੰਦਰ ਸਿੰਘ, ਐੱਮ ਈ ਯੁਧਵੀਰ ਸਿੰਘ, ਕੋਲਰ ਸੋਨੀਆ ਸੈਣੀ, ਕੌਂਸਲਰ ਇੰਦੂ ਬਾਲਾ, ਕੌਸਲਰ ਰੋਜੀ ਸ਼ਰਮਾ, ਏ ਪੀ ਆਰ ਓ ਸਤਨਾਮ ਸਿੰਘ , ਰਾਜੇਸ਼ ਰਾਣਾ, ਯੂਧਵੀਰ ਪਰਮਾਰ, ਅਨਿਲ ਰਾਣਾ ਆਦਿ ਹਾਜ਼ਰ ਸਨ।