ਇਕਬਾਲ ਸਿੰਘ ਸ਼ਾਂਤ
ਲੰਬੀ, 5 ਜੂਨ
ਡੱਬਵਾਲੀ-ਅਬੋਹਰ ਰੋਡ ‘ਤੇ ਲੁਟੇਰਿਆ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਅਤੇ ਮਿੱਡੂਖੇੜਾ ‘ਚ ਸ਼ਰਾਬ ਠੇਕੇ ਲੁੱਟ ਲਏ। ਮੋਟਰ ਸਾਇਕਲ ‘ਤੇ ਪੁੱਜੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਾਰਿੰਦੇ ਸੁਭਾਸ਼ ਤੋਂ ਕਰੀਬ ਅੱਸੀ ਹਜ਼ਾਰ ਰੁਪਏ ਖੋਹ ਲਏ। ਘਟਨਾ ਸਮੇਂ ਕਾਰਿੰਦਾ ਦਫ਼ਤਰ ‘ਚ ਮੰਜੇ ‘ਤੇ ਬੈਠਾ ਸੀ ਅਤੇ ਰੁਪਏ ਉਸ ਦੇ ਸਨ। ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ਼ ਮੁਤਾਬਕ ਲੁਟੇਰੇ ਸਵਾ ਮਿੰਟ ‘ਚ ਵਾਰਦਾਤ ਕਰਕੇ ਫ਼ਰਾਰ ਹੋ ਗਏ। ਲੁਟੇਰੇ ਅੱਜ ਕਰੀਬ ਅੱਠ ਵਜੇ ਸ਼ਰਾਬ ਠੇਕੇ ‘ਤੇ ਪਿਸਤੌਲ ਵਿਖਾ ਕੇ ਵਾਰਦਾਤ ਕਰਨ ਲਈ ਪੁੱਜੇ। ਠੇਕੇ ਦੇ ਕਰਮਚਾਰੀ ਨੇ ਪਿਸਤੌਲ ਖੋਹ ਲਿਆ ਗਿਆ, ਜੋ ਕਿ ਨਕਲੀ ਸੀ। ਠੇਕੇ ਤੋਂ ਰਕਮ ਦੀ ਖੋਹ ਬਾਰੇ ਮੁੱਢਲੇ ਤੌਰ ‘ਤੇ ਪੁਸ਼ਟੀ ਨਹੀਂ ਹੋਈ ਸੀ। ਪਤਾ ਲੱਗਿਆ ਹੈ ਕਿ ਲੰਬੀ ਪੁਲੀਸ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ।