ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ-16 ਤੋਂ ‘ਆਪ’ ਦੇ ਲਾਲੀ ਮਹੰਤ ਨੇ ਜਿੱਤ ਦਰਜ ਕਰਕੇ ਕਿੰਨਰ ਭਾਈਚਾਰੇ ਦਾ ਮਾਣ ਵਧਾਇਆ ਹੈ। ਪਾਤੜਾਂ ਦੇ ਐੱਸਡੀਐੱਮ-ਕਮ-ਚੋਣ ਅਧਿਕਾਰੀ ਨਿਤੀਸ਼ ਸਿੰਗਲਾ ਤੋਂ ਜੇਤੂ ਸਰਟੀਫਿਕੇਟ ਹਾਸਲ ਕਰਨ ਪਿੱਛੋਂ ਲਾਲੀ ਮਹੰਤ ਨੇ ਕਿਹਾ ਕਿ ਕੌਂਸਲਰ ਬਣਨ ਮਗਰੋਂ ਉਹ ਵਾਰਡ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਨਾਲ-ਨਾਲ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਵੀ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।