ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 25 ਅਗਸਤ
ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਘਰੋਂ 75 ਲੱਖ ਦੀ ਨਕਦੀ, ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਚੋਰੀ ਹੋ ਗਏ ਹਨ। ਮਹਿਣਾ ਪੁਲੀਸ ਨੇ ਇਸ ਸਬੰਧੀ ਰਾਮੂਵਾਲੀਆ ਦੇ ਪੀਏ ਅਤੇ ਉਸ ਦੇ ਤਿੰਨ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਵੀਹ ਸਾਲਾਂ ਤੋਂ ਪਿੰਡ ਰਾਮੂਵਾਲਾ ਨਵਾਂ ਸਥਿਤ ਸਾਬਕਾ ਮੰਤਰੀ ਦੇ ਘਰ ਦੀ ਸੇਵਾ ਸੰਭਾਲ ਕਰ ਰਹੇ ਬਲਕਾਰ ਸਿੰਘ ਦੱਲੂ ਵਾਲਾ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੀ ਗ਼ੈਰ ਮੌਜੂਦਗੀ ਵਿੱਚ ਰਾਮੂਵਾਲੀਆ ਦਾ ਪੀਏ ਗੁਰਪਾਲ ਸਿੰਘ, ਪਿੰਡ ਪਖਰਵੱਡ ਹਾਲ ਆਬਾਦ ਦਿੱਲੀ ਘਰ ਵਿੱਚੋਂ ਸੋਨਾ, ਨਕਦੀ, ਗਹਿਣੇ ਤੇ ਸ਼ੇਅਰ ਸਰਟੀਫਿਕੇਟ ਆਦਿ ਚੋਰੀ ਕਰਕੇ ਵਿਦੇਸ਼ ਭੱਜ ਗਿਆ ਹੈ, ਿਜਨ੍ਹਾਂ ਦੀ ਕੀਮਤ 75 ਲੱਖ ਬਣਦੀ ਹੈ। ਪੁਲੀਸ ਨੇ ਗੁਰਪਾਲ ਸਿੰਘ ਦੇ ਰਿਸ਼ਤੇਦਾਰਾਂ ਰੇਸ਼ਮ ਸਿੰਘ, ਰਾਜ ਕੌਰ, ਸਮਰ ਪ੍ਰੀਤ ਕੌਰ ਵਾਸੀ ਸਰਾਵਾਂ (ਫ਼ਰੀਦਕੋਟ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।