ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੁਲਾਈ
ਪੰਜਾਬ ਵਿੱਚ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਕਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਣ ਤੋਂ ਬਾਅਦ ਸੂਬੇ ਦੇ ਅਧਿਕਾਰੀ ਕਰੋਨਾ ਦੀ ਪਰਖ਼ ਵੀ ਕਰਾਉਣਾ ਚਾਹੁੰਦੇ ਹਨ ਪਰ ਘਰਾਂ ਤੋਂ ਬਾਹਰ ਵੀ ਨਿਕਲਣ ਲਈ ਤਿਆਰ ਨਹੀਂ। ਸੂਤਰਾਂ ਦਾ ਦੱਸਣਾ ਹੈ ਕਿ ਅਧਿਕਾਰੀਆਂ ਨੇ ਆਪਣੇ ਥੁੱਕ ਦੇ ਨਮੂਨੇ ਘਰਾਂ ਤੋਂ ਹੀ ਲੈ ਕੇ ਜਾਣ ਲਈ ਕਿਹਾ ਹੈ। ਇੱਕ ਡਾਕਟਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਅਧਿਕਾਰੀਆਂ ਨੂੰ ਰੁਤਬੇ ਦੀ ਧੌਂਸ ਦੇਣ ਦੀ ਥਾਂ ਸਹਿਯੋਗ ਕਰਨਾ ਚਾਹੀਦਾ ਹੈ।