ਚੰਡੀਗੜ੍ਹ (ਟਨਸ): ਮੈਡੀਕਲ ਦੇ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਕੌਮੀ ਯੋਗਤਾ ਕਮ ਦਾਖ਼ਲਾ ਟੈਸਟ (ਨੀਟ) ਦਾ ਨਤੀਜਾ ਅੱਜ ਦੇਰ ਸ਼ਾਮ ਐਲਾਨ ਦਿੱਤਾ ਗਿਆ ਹੈ। ਕੌਮੀ ਟੈਸਟਿੰਗ ਏਜੰਸੀ ਵੱਲੋਂ ਐਲਾਨੇ ਨਤੀਜੇ ਵਿੱਚ ਤਿਲੰਗਾਨਾ ਦਾ ਮ੍ਰਿਨਾਲ ਕੁੱਟੇਰੀ, ਦਿੱਲੀ ਦਾ ਤਨਮਏ ਗੁਪਤਾ ਤੇ ਮਹਾਰਾਸ਼ਟਰ ਦਾ ਕਾਰਤਿਕ ਜੀ.ਨਾਇਰ ਪੂਰੇ ਨੰਬਰਾਂ ਨਾਲ ਸਾਂਝੇ ਤੌਰ ’ਤੇ ਸਿਖਰਲੇ ਸਥਾਨ ’ਤੇ ਰਹੇ ਹਨ। ਐੱਨਟੀਏ ਅਧਿਕਾਰੀ ਨੇ ਕਿਹਾ ਕਿ ਕੌਂਸਲਿੰਗ ਪੜਾਅ ’ਤੇ ਇਨ੍ਹਾਂ ਤਿੰਨਾਂ ਉਮੀਦਵਾਰਾਂ ਲਈ ਟਾਈ-ਬ੍ਰੇਕਿੰਗ ਫਾਰਮੂਲੇ ਦੀ ਵਰਤੋਂ ਕੀਤੀ ਜਾਵੇਗੀ। ਭਵਨ ਵਿਦਿਆਲਿਆ ਸਕੂਲ ਪੰਚਕੂਲਾ ਦੇ ਸੁਯਾਂਸ਼ ਅਰੋੜਾ ਨੂੰ 5ਵਾਂ ਤੇ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-22 ਦੇ ਵਿਦਿਆਰਥੀ ਪਵਿਤ ਸਿੰਘ ਨੂੰ 23ਵਾਂ ਰੈਂਕ ਮਿਲਿਆ ਹੈ। ਨੀਟ ਪ੍ਰੀਖਿਆ 12 ਸਤੰਬਰ ਨੂੰ ਹੋਈ ਸੀ।