ਨਿੱਜੀ ਪੱਤਰ ਪ੍ਰੇਰਕ
ਨਾਭਾ, 19 ਅਕਤੂਬਰ
ਨਾਭਾ ਦੇ ਫ਼ੈਜ਼ਗੜ੍ਹ ਪਿੰਡ ਵਿੱਚ ਅੱਜ ਸਥਾਨਕ ਪੁਲੀਸ ਨੇ ਇੱਕ ਘਰ ਦੇ ਕਮਰੇ ਵਿੱਚ ਦਫ਼ਨਾਈ ਗਈ ਇੱਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕਾ ਦੀ ਪਛਾਣ ਕਿਰਨਾ ਰਾਣੀ (50) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪੁੱਤਰ ਸਾਬਰ ਅਨੀ (22) ਨੇ ਦੋ ਦਿਨ ਪਹਿਲਾਂ ਕਥਿਤ ਤੌਰ ’ਤੇ ਕੁਹਾੜੀ ਨਾਲ ਆਪਣੀ ਮਾਂ ਦਾ ਕਤਲ ਕਰਕੇ ਉਸ ਦੀ ਲਾਸ਼ ਘਰ ਦੇ ਕਮਰੇ ਵਿੱਚ ਦਫ਼ਨਾਈ ਸੀ। ਪੁਲੀਸ ਮੁਤਾਬਕ ਮੁਲਜ਼ਮ ਸਾਬਰ ਅਲੀ ਨੇ ਖ਼ੁਦ ਇਹ ਗੱਲ ਆਪਣੇ ਚਾਚੇ ਦੇ ਮੁੰਡੇ ਨੂੰ ਦੱਸੀ ਹੈ। ਨਾਭਾ ਡੀਐੱਸਪੀ ਦੇਵਿੰਦਰ ਅਤਰੀ ਨੇ ਦੱਸਿਆ ਕਿ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਲਾਸ਼ ਨੂੰ ਜ਼ਮੀਨ ’ਚੋਂ ਕੱਢ ਕੇ ਸਾਬਰ ਅਲੀ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਰ ਅਲੀ ਆਪਣੀ ਮਾਂ ਕੋਲੋਂ ਜਾਇਦਾਦ ਦੀ ਮੰਗ ਕਰ ਰਿਹਾ ਸੀ ਤੇ ਗੁੱਸੇ ਵਿੱਚ ਉਸ ਨੇ ਇਹ ਹੱਤਿਆ ਕੀਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਸਾਬਰ ਅਲੀ ਕਿਰਨਾ ਦੇ ਪਹਿਲੇ ਵਿਆਹ ਤੋਂ ਪੁੱਤਰ ਹੈ, ਜੋ ਜ਼ਿਆਦਾਤਰ ਆਪਣੇ ਨਾਨਕੇ ਪਿੰਡ ਹੀ ਰਿਹਾ ਹੈ। ਕੁਝ ਚਿਰ ਪਹਿਲਾਂ ਕਿਰਨਾ ਦੇ ਦੂਸਰੇ ਪਤੀ ਕਾਕਾ ਖਾਨ ਦੀ ਮੌਤ ਹੋ ਜਾਣ ਕਾਰਨ ਸਾਬਲ ਅਲੀ, ਕਿਰਨਾ ਕੋਲ ਰਹਿਣ ਲੱਗਿਆ ਤੇ ਕਾਕਾ ਅਲੀ ਦਾ ਪਹਿਲੇ ਵਿਆਹ ਦਾ ਪੁੱਤਰ ਆਪਣੇ ਤਾਏ ਘਰ ਰਹਿ ਰਿਹਾ ਸੀ।