ਨਰਿੰਦਰ ਸਿੰਘ
ਭਿੱਖੀਵਿੰਡ, 5 ਜੁਲਾਈ
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖੇਮਕਰਨ ਨੇੜੇ ਕਾਰ ਚਾਲਕ ਨੂੰ ਚੱਲਦੀ ਕਾਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇ ਕੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸ਼ੇਰ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਖੇਮਕਰਨ ਵਜੋਂ ਹੋਈ ਹੈ। ਕਾਰ ਡਰਾਈਵਰ ਦੀ ਗੱਡੀ ਕੁੱਝ ਵਿਅਕਤੀ ਕਿਰਾਏ ‘ਤੇ ਕਰ ਕੇ ਗਏ ਸਨ ਅਤੇ ਕਸਬਾ ਖੇਮਕਰਨ ਤੋਂ 6 ਕਿਲੋਮੀਟਰ ਦੂਰ ਟਾਹਲੀ ਮੋੜ ਨੇੜੇ ਚਾਲਕ ਨੂੰ ਗੋਲੀ ਮਾਰ ਦਿੱਤੀ।
ਰਾਹਗੀਰਾਂ ਵਲੋਂ 108 ਐਂਬੂਲੈਂਸ ਨੂੰ ਫੋਨ ਕਰ ਕੇ ਬੁਲਾਇਆ ਗਿਆ। ਜ਼ਖ਼ਮੀ ਦੀ ਸਰਕਾਰੀ ਹਸਪਤਾਲ ਖੇਮਕਰਨ ਲਿਜਾਂਦਿਆਂ ਰਾਹ ਵਿੱਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਭਿੱਖੀਵਿੰਡ ਤਰਸੇਮ ਮਸੀਹ ਤੇ ਐੱਸਐੱਚਓ ਖੇਮਕਰਨ ਕੰਵਲਜੀਤ ਰਾਏ ਪਹੁੰਚੇ, ਜਿਨ੍ਹਾਂ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।