ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 23 ਫਰਵਰੀ
ਇੱਥੋਂ ਦੀ ਇੱਕ ਅਦਾਲਤ ਨੇ ਅਦਾਕਾਰਾ ਕੰਗਣਾ ਰਣੌਤ ਨੂੰ ਮਾਣਹਾਨੀ ਕੇਸ ’ਚ ਸੰਮਨ ਜਾਰੀ ਕੀਤੇ ਹਨ। ਉਸ ਨੂੰ 19 ਅਪਰੈਲ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਿੰਡ ਬਹਾਦਰਗੜ੍ਹ ਦੀ ਮਾਤਾ ਮਹਿੰਦਰ ਕੌਰ ਵੱਲੋਂ ਇਹ ਕੇਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਹੱਦਾਂ ’ਤੇ ਚੱਲੇ ਕਿਸਾਨ ਅੰਦੋਲਨ ਮੌਕੇ ਅਦਾਕਾਰਾ ਕੰਗਣਾ ਰਣੌਤ ਨੇ ਮਹਿੰਦਰ ਕੌਰ ਦੀ ਤਸਵੀਰ ਟਵੀਟ ਕਰ ਕੇ ਲਿਖਿਆ ਸੀ, ‘‘ਇਹ ਲੋਕ 100-100 ਰੁਪਏ ਦਿਹਾੜੀ ’ਤੇ ਆਏ ਹਨ।’’ ਇਸ ਇਤਰਾਜ਼ਯੋਗ ਟਿੱਪਣੀ ਕਰਕੇ ਉਸ ਵੇਲੇ ਵੀ ਕੰਗਣਾ ਨੂੰ ਕਿਸਾਨਾਂ ਅਤੇ ਹੋਰ ਵਰਗਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ।