ਬਨੂੜ: ਇੱਥੋਂ ਦੇ ਕੌਮੀ ਮਾਰਗ ’ਤੇ ਚਾਰ ਏਕੜ ਜ਼ਮੀਨ ’ਚ ਬਣੇ ਹੋਏ ਸ਼ਹੀਦ ਊਧਮ ਸਿੰਘ ਸਟੇਡੀਅਮ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਸਥਾਨਕ ਨਗਰ ਕੌਂਸਲ ਨੂੰ ਪੰਜਾਹ ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਦੱਸਿਆ ਕਿ ਉਹ ਦਾਨੀ ਸੱਜਣਾਂ ਦੀ ਮਦਦ ਨਾਲ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਟੇਡੀਅਮ ’ਤੇ 80 ਲੱਖ ਰੁਪਏ ਉੱਤੇ ਖਰਚ ਚੁੱਕੇ ਹਨ। ਇਹ ਸਟੇਡੀਅਮ ਬਹੁ-ਮੰਤਵੀ ਕੰਪਲੈਕਸ ਵਜੋਂ ਵਰਤਿਆ ਜਾ ਰਿਹਾ ਹੈ ਤੇ ਇਲਾਕੇ ਦੇ ਨੌਜਵਾਨ ਅਭਿਆਸ ਲਈ ਇਥੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ। -ਪੱਤਰ ਪ੍ਰੇਰਕ