ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ
ਕਰੋਨਾ ਕਾਲ ਦੌਰਾਨ ਜੇਈਈ ਮੇਨ ਦੀ ਹੋਈ ਪ੍ਰੀਖਿਆ ਦੌਰਾਨ ਇੱਥੋਂ ਦੇ ਸੰਤ ਕਰਤਾਰ ਨਗਰ ਦੇ ਰਹਿਣ ਵਾਲੇ ਵਿਦਿਆਰਥੀ ਉੱਜਵਲ ਮਹਿਤਾ ਨੇ ਦੇਸ਼ ’ਚੋਂ 27ਵਾਂ ਤੇ ਪੰਜਾਬ ’ਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਐੱਨਟੀਏ ਵੱਲੋਂ ਜਨਵਰੀ ’ਚ ਜੇਈਈ ਮੇਨ ਦੇ ਪਹਿਲੇ ਹਿੱਸੇ ਦੀ ਪ੍ਰੀਖਿਆ ’ਚ ਉੱਜਵਲ ਨੇ 99.99 ਫੀਸਦੀ ਨੰਬਰ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਉੱਜਵਲ ਦੇ ਭਰਾ ਜੈਅੰਤ ਮਹਿਤਾ ਨੇ ਸਾਲ 2016 ਦੀ ਏਮਜ਼ ਪ੍ਰੀਖਿਆ ’ਚ ਆਲ ਇੰਡੀਆ ’ਚ 49ਵਾਂ ਰੈਂਕ ਪ੍ਰਾਪਤ ਕੀਤਾ ਸੀ। ਉੱਜਵਲ ਦੇ ਪਿਤਾ ਨਵੀਨ ਮਹਿਤਾ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰਦੇ ਹਨ। ਉੱਜਵਲ ਦਾ ਸੁਫ਼ਨਾ ਮੁੰਬਈ ਦੇ ਆਈਆਈਟੀ ’ਚ ਪੜ੍ਹਾਈ ਕਰਨ ਦਾ ਹੈ।