ਜਲੰਧਰ : ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਸੈਫਰਨ ਮਾਲ ਵਿਚ ਜੇਈਈ ਮੇਨ ਦੀ ਚੱਲ ਰਹੀ ਪ੍ਰੀਖਿਆ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਅੱਜ ਇੱਥੇ ਦੋ ਸ਼ਿਫਟਾਂ ਵਿੱਚ 491 ਵਿਦਿਆਰਥੀਆਂ ਨੇ ਪੇਪਰ ਦੇਣੇ ਸਨ ਪਰ 391 ਵਿਦਿਆਰਥੀ ਹੀ ਪ੍ਰੀਖਿਆ ਦੇਣ ਆਏ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਰਹੀ ਪ੍ਰੀਖਿਆ ਦੌਰਾਨ ਪੇਪਰ ਦੇਣ ਆਉਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਮਾਸਕ ਦਿੱਤੇ ਜਾਂਦੇ ਹਨ, ਉਥੇ ਉਨ੍ਹਾਂ ਨੂੰ ਕਰੋਨਾ ਦੀ ਲਾਗ ਤੋਂ ਬਚਣ ਦੀਆਂ ਨਸੀਹਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਪੇਪਰ 6 ਸਤੰਬਰ ਤੱਕ ਚੱਲਣਗੇ। ਵਿਦਿਆਰਥੀਆਂ ਨਾਲ ਆਏ ਉਨ੍ਹਾਂ ਦੇ ਮਾਪੇ ਸਮੇਂ ਤੋਂ ਤਿੰਨ-ਚਾਰ ਘੰਟੇ ਪਹਿਲਾਂ ਹੀ ਪਹੁੰਚ ਗਏ ਸਨ, ਜਿਸ ਕਰਕੇ ਸਰਵਿਸ ਲੇਨ ’ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਲੋਕਾਂ ਨੂੰ ਉਥੋਂ ਲੰਘਣ ਵਿਚ ਪ੍ਰੇਸ਼ਾਨੀ ਵੀ ਆਈ। -ਨਿੱਜੀ ਪੱਤਰ ਪ੍ਰੇਰਕ