ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੂਨ
ਆਮ ਲੋਕਾਂ ਲਈ ਜੱਲ੍ਹਿਆਂਵਾਲਾ ਬਾਗ ਖੋਲ੍ਹਣ ਦੀ ਮੰਗ ਸਬੰਧੀ ਅੱਜ ਜੱਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਵੱਲੋਂ ਇੱਥੇ ਸਮਾਰਕ ਦੇ ਮੁੱਖ ਗੇਟ ਬਾਹਰ ਇੱਕ ਘੰਟੇ ਲਈ ਮੌਨ ਵਰਤ ਰੱਖਿਆ ਗਿਆ। ਇਸ ਦੌਰਾਨ ਜਥੇਬੰਦੀ ਦੇ ਮੁਖੀ ਮਹੇਸ਼ ਬਹਿਲ ਨੇ ਕਿਹਾ ਕਿ ਸਰਕਾਰ ਨੇ ਸਾਰੇ ਧਾਰਮਿਕ ਅਸਥਾਨ ਖੋਲ੍ਹ ਦਿੱਤੇ ਹਨ ਪਰ ਇਹ ਸ਼ਹੀਦੀ ਸਮਾਰਕ ਬੰਦ ਰੱਖਿਆ ਹੋਇਆ ਹੈ, ਜੋ ਸ਼ਹੀਦਾਂ ਦਾ ਅਪਮਾਨ ਕਰਨ ਬਰਾਬਰ ਹੈ। ਲੋਕ ਇੱਥੇ ਆਉਂਦੇ ਹਨ ਪਰ ਇਸ ਦੇ ਦਰਵਾਜ਼ੇ ਬੰਦ ਹੋਣ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਮੁੜ ਜਾਂਦੇ ਹਨ। ਇਸ ਲਈ ਸਰਕਾਰ ਨੂੰ ਇਹ ਸ਼ਹੀਦੀ ਸਮਾਰਕ ਤੁਰੰਤ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਦਿੱਲੀ ਰਾਜਘਾਟ ਜਾ ਕੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦੇਣਗੇ। ਇਸ ਮੌਕੇ ਟੇਕ ਚੰਦ, ਗਿਆਨ ਸਿੰਘ ਅਤੇ ਦੀਪਕ ਲੂਥਰਾ ਹਾਜ਼ਰ ਸਨ।