ਪਾਲ ਸਿੰਘ ਨੌਲੀ
ਜਲੰਧਰ, 11 ਮਾਰਚ
ਅੱਜ ਇਥੇ ਸਵੇਰੇ ਸਾਢੇ ਨੌਂ ਵਜੇ ਮਕਸੂਦਾਂ ਬਾਈਪਾਸ ਨੇੜੇ ਅੱਗ ਕਾਰਨ ਇਲਾਕੇ ਵਿੱਚ ਅੱਗ ਲੱਗ ਗਈ।
ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਭੇਜੀਆਂ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਸਲੱਮ ਇਲਾਕੇ ਬਾਹਰ ਚਾਹ ਦੇ ਸਟਾਲ ਉਪਰ ਰਸੋਈ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਅੱਗ ਫੈਲ ਗਈ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਦਰਜਨ ਦੇ ਕਰੀਬ ਸਿਲੰਡਰਾਂ ਵਿੱਚ ਧਮਾਕੇ ਹੁੰਦੇ ਗਏ।
ਝੁੱਗੀ ਝੌਪੜੀ ਵਾਲਿਆਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਉਹ ਪਿਛਲੇ 30-50 ਸਾਲਾਂ ਤੋਂ ਉਥੇ ਰਹਿ ਰਹੇ ਹਨ।