ਪਾਲ ਸਿੰਘ ਨੌਲੀ
ਜਲੰਧਰ, 6 ਫਰਵਰੀ
ਸਯੁੰਕਤ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕੀਤਾ। ਜਲੰਧਰ ਦੇ ਸਭ ਤੋਂ ਰੁਝੇਵਿਆਂ ਵਾਲੇ ਮੰਨੇ ਜਾਂਦੇ ਪੀਏਪੀ ਚੌਕ ਵਿੱਚ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਨੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਚੱਕ ਜਾਮ ਕੀਤਾ। ਚੱਕ ਜਾਮ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ। ਪੀਏਪੀ ਚੌਕ ’ਤੇ ਬਣੇ ਫਲਾਈ ਓਵਰ ’ਤੇ ਹੀ ਕਿਸਾਨਾਂ ਨੇ ਧਰਨਾ ਲਾ ਦਿੱਤਾ। ਕਿਸਾਨਾਂ ਨੇ ਜਿਥੇ-ਜਿਥੇ ਵੀ ਚੱਕ ਜਾਮ ਕਰਨ ਲਈ ਧਰਨੇ ਲਾਏ ਹਨ ਉਥੇ ਨਾਲ ਹੀ ਲੰਗਰਾਂ ਦਾ ਵੀ ਪ੍ਰਬੰਧ ਕੀਤਾ। ਗੁਰਦੁਆਰਾ ਸਿੰਘ ਸਭਾ ਡਿਫੈਂਸ ਕਲੋਨੀ ਤੋਂ ਪੀਏਪੀ ਚੌਕ ਤੱਕ ਟਰੈਕਟਰ ਮਾਰਚ ਵੀ ਕੱਢਿਆ ਗਿਆ।