ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪੰਚਾਇਤੀ ਜ਼ਮੀਨਾਂ ਠੇਕੇ ’ਤੇ ਦੇਣ ਸਮੇਂ ਐੱਸਸੀ ਭਾਈਚਾਰੇ ਦਾ ਰਾਖਵਾਂਕਰਨ ਖ਼ਤਮ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਰਕਾਰ ਤੋਂ ਅਜਿਹਾ ਕਰਨ ਵਾਲਿਆਂ ਦੇ ਨਾਂ ਜਨਤਕ ਕਰਨ ਦੀ ਮੰਗ ਕੀਤੀ ਹੈ। ਅੱਜ ਦੋ ਟਵੀਟਾਂ ਰਾਹੀਂ ਜਾਖੜ ਨੇ ਕਿਹਾ ਕਿ ਇਹ ਨਿਯਮ ਰਾਜ ਵਿਚ ਸੱਤਾ ਪਰਿਵਰਤਨ ਵਾਲੇ ਦਿਨ 10 ਮਾਰਚ 2022 ਨੂੰ ਬਦਲਿਆ ਗਿਆ। ਇਸ ਲਈ ਇਹ ਵੀ ਸੱਪ਼ਸਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਨਿਯਮ ਸੱਤਾ ਛੱਡ ਕੇ ਜਾ ਰਹੀ ਸਰਕਾਰ ਦੇ ਮੁਖੀਆਂ ਨੇ ਬਦਲਿਆ ਜਾਂ ਨਵੀਂ ਆ ਰਹੀ ਸਰਕਾਰ ਨੇ ਇਹ ਨਿਯਮ ਬਦਲਿਆ।