ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ’ਚ ਵਾਰਡਰ ਵਜੋਂ ਤਾਇਨਾਤ ਅੰਮ੍ਰਿਤਸਰ ਵਾਸੀ ਜੁਗਰਾਜ ਸਿੰਘ (30) ਦੀ ਅੱਜ ਇੱਥੇ ਜੇਲ੍ਹ ਕੰਪਲੈਕਸ ’ਚ ਸਥਿਤ ਉਸ ਦੇ ਕੁਆਰਟਰ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਉਹ ਰਾਤ ਦੀ ਡਿਊਟੀ ਮਗਰੋਂ ਸੋਮਵਾਰ ਨੂੰ ਤੜਕੇ 5 ਵਜੇ ਘਰ ਪਰਤਿਆ ਸੀ। ਕੁਆਰਟਰ ਵਿੱਚ ਪਹੁੰਚਣ ਮਗਰੋਂ ਜਦੋਂ ਉਹ ਬਾਥਰੂਮ ਗਿਆ ਤਾਂ ਉੱਥੇ ਉਸ ਨੇ ਘਬਰਾਹਟ ਮਹਿਸੂਸ ਕੀਤੀ ਤੇ ਚੱਕਰ ਖਾ ਕੇ ਡਿੱਗ ਪਿਆ। ਇਸ ਮਗਰੋਂ ਉਸ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਖੇਤਰੀ ਪ੍ਰਤੀਨਿਧ