ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਸਬੰਧੀ ਮਾਨਸਾ ਪੁਲੀਸ ਵੱਲੋਂ ਜੱਗ ਭਗਵਾਨਪੁਰੀਆ ਤੋਂ ਪੁੱਛ-ਪੜਤਾਲ ਜਾਰੀ ਹੈ। ਭਾਵੇਂ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਸੁਰੱਖਿਆ ਦੇ ਲਿਹਾਜ਼ ਨਾਲ ਅੱਜ ਬਹੁਤਾ ਕੁਝ ਦੱਸਣ ਤੋਂ ਟਾਲਾ ਵੱਟਿਆ ਹੈ ਪਰ ਉਨ੍ਹਾਂ ਦਾਅਵਾ ਨਾਲ ਕਿਹਾ ਕਿ ਪੁਲੀਸ ਬੜੀ ਛੇਤੀ ਕਾਮਯਾਬੀ ਹਾਸਲ ਕਰੇਗੀ। ਉਨ੍ਹਾਂ ਦੱਸਿਆ ਕਿ ਕਤਲ ਕਾਂਡ ਨਾਲ ਜੁੜੇ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਲਈ ਵੱਖਰੇ ਤੌਰ ’ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਇਸ ਮਾਮਲਿਆਂ ਲਈ ਹੋਰਨਾਂ ਜ਼ਿਲ੍ਹਿਆਂ ਨਾਲ ਜੁੜਦੀ ਤਾਰ ਨੂੰ ਵੀ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਬਾਹਰਲੇ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਹਥਿਆਰਾਂ ਨੂੰ ਸਪਲਾਈ ਕਰਵਾਉਣ ਅਤੇ ਹੋਰ ਟੇਢੇ ਢੰਗ ਨਾਲ ਜੁੜੇ ਵਿਅਕਤੀਆਂ ਕੋਲੋਂ ਪੁੱਛਗਿੱਛ ਸਬੰਧੀ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ।