ਪੱਤਰ ਪ੍ਰੇਰਕ
ਅਟਾਰੀ, 6 ਮਾਰਚ
ਇਜ਼ਰਾਈਲ ਦੇ ਕੌਂਸਲ ਜਨਰਲ ਕੋਬੀ ਸ਼ੋਸ਼ਾਨੀ ਨੇ ਆਪਣੇ ਪਰਿਵਾਰ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਜੇਸੀਪੀ ਅਟਾਰੀ ਪਹੁੰਚਣ ’ਤੇ ਉਨ੍ਹਾਂ ਦਾ ਸੀਮਾ ਸੁਰੱਖਿਆ ਬਲ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਟਾਰੀ ਸਰਹੱਦ ਵਿੱਚ ਸੀਮਾ ਸੁਰੱਖਿਆ ਦਾ ਅਜਾਇਬਘਰ, ਬਾਰਡਰ ਪਿੱਲਰ, ਸਟੇਡੀਅਮ ਵੇਖਿਆ ਤੇ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਰੁਣ ਕੁਮਾਰ ਮਾਹਲ ਪ੍ਰੋਟੋਕਾਲ ਅਫ਼ਸਰ ਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਹਾਜ਼ਰ ਸਨ।