ਅਟਾਰੀ: ਭਾਰਤ ਸਰਕਾਰ ਨੇ ਅੱਜ ਅਫ਼ਗਾਨਿਸਤਾਨ ਨੂੰ ਮਦਦ ਵਜੋਂ 40 ਹਜ਼ਾਰ ਕਣਕ ਦੀਆਂਬੋਰੀਆਂ ਦੀ ਚੌਥੀ ਖੇਪ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਰਾਹੀਂ ਭੇਜ ਦਿੱਤੀ ਹੈ। ਕਣਕ ਪ੍ਰਾਪਤ ਕਰ ਕੇ 60 ਟਰੱਕ ਅਟਾਰੀ-ਵਾਹਗਾ ਸਰਹੱਦ ਤੋਂ ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਲਈ ਰਵਾਨਾ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਨੂੰ ਭੇਜੀ ਗਈ ਕਣਕ ਪੰਜਾਬ ਦੇ ਵੱਖ-ਵੱਖ ਗੋਦਾਮਾਂ ’ਚੋਂ ਇਕੱਠੀ ਕਰ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੰਗਠਿਤ ਚੈੱਕ ਪੋਸਟ ਅਟਾਰੀ ਪਹੁੰਚਾਈ ਗਈ, ਜਿਨ੍ਹਾਂ ਨੂੰ 60 ਅਫ਼ਗਾਨੀ ਟਰੱਕਾਂ ਵਿੱਚ ਲੋਡ ਕਰ ਕੇ ਇੱਥੋਂ ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਲਈ ਰਵਾਨਾ ਕੀਤਾ ਗਿਆ। -ਪੱਤਰ ਪ੍ਰੇਰਕ