ਨਵੀਂ ਦਿੱਲੀ, 12 ਜਨਵਰੀ
ਉੱਤਰ ਪ੍ਰਦੇਸ਼ ਵਿਚ ਲੰਘੇ ਸੱਤ ਦਿਨਾਂ ਵਿਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਵਿਚ 14 ਗੁਣਾ ਜਦਕਿ ਪੰਜਾਬ ਵਿਚ 8.65 ਗੁਣਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ। ਅੱਜ ਪ੍ਰੈੱਸ ਕਾਨਫ਼ਰੰਸ ਵਿਚ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਗੋਆ ਵਿਚ ਲੰਘੇ ਇਕ ਹਫ਼ਤੇ ਦੌਰਾਨ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 4.35 ਗੁਣਾ ਵਧੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਮਰੀਜ਼ਾਂ ਦੀ ਗਿਣਤੀ 6.61 ਗੁਣਾ ਵਧੀ ਹੈ। -ਪੀਟੀਆਈ