ਰਵੇਲ ਸਿੰਘ ਭਿੰਡਰ
ਪਟਿਆਲਾ, 6 ਅਗਸਤ
ਇਥੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਅਤੇ ਐੱਸਸੀ ਵਿੰਗ ਦੇ ਪ੍ਰਧਾਨ ਹੈਪੀ ਲੋਹਟ ਦੀ ਦੇਖ-ਰੇਖ ਵਿੱਚ ਕਾਂਗਰਸ ਵੱਲੋਂ ਦਲਿਤ ਭਾਈਚਾਰੇ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਖੋਹਣ ਦੇ ਵਿਰੋਧ ਵਿੱਚ ਫੁਹਾਰਾ ਚੌਕ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਕਾਲੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਗੁੰਮਸ਼ੁਦਗੀ ਦੇ ਪੋਸਟਰ ਅਤੇ ਫਲੈਕਸਾਂ ਫੜੀਆਂ ਹੋਈਆਂ ਸਨ, ਜਿਹੜੀਆਂ ਵਾਰ-ਵਾਰ ਲਹਿਰਾਈਆਂ ਜਾਂਦੀਆਂ ਰਹੀਆਂ।
ਅਕਾਲੀਆਂ ਨੇ ਪਹਿਲਾਂ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਪ੍ਰਦਰਸ਼ਨ ਕੀਤਾ ਅਤੇ ਫਿਰ ਰੋਸ ਮਾਰਚ ਕਰਦਿਆਂ ਫੁਹਾਰਾ ਚੌਕ ਵਿੱਚ ਪਹੁੰਚ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਦਲਿਤ ਭਾਈਚਾਰੇ ਨੂੰ ਵਾਅਦੇ ਮੁਤਾਬਕ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਵੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਭੇਜਿਆਂ ਰਾਸ਼ਨ ਪਹਿਲਾਂ ਸਟੋਰ ਕਰ ਲਿਆ ਅਤੇ ਬਾਅਦ ਵਿੱਚ ਵੇਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸੰਕਟ ਦੀ ਇਸ ਘੜੀ ਵਿੱਚ ਪਤਾ ਨਹੀਂ ਕਿਥੇ ਜਾ ਕੇ ਲੁਕ ਗਏ ਹਨ ਅਤੇ ਪੰਜਾਬ ਦਾ ਕੋਈ ਵਾਲੀਵਾਰਸ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਨੂੰ ਲੱਭ ਰਹੇ ਹਨ ਕਿ ਉਹ ਸੂਬੇ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ, ਨਾ ਕਿ ਵੀਡਿਓ ਕਲਿੱਪਾਂ ਰਾਹੀਂ ਸਰਕਾਰ ਚਲਾਉਣ।
ਪ੍ਰਧਾਨ ਹੈਪੀ ਲੋਹਟ ਨੇ ਕਿਹਾ ਕਿ ਦਲਿਤਾਂ ਨਾਲ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਗੋਬਿੰਦ ਬਡੂੰਗਰ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਮੰਜੂ ਕੁਰੈਸ਼ੀ, ਹਰਬਖਸ਼ ਚਹਿਲ, ਸ਼ਾਰਦਾ ਦੇਵੀ, ਸਵਰਾਜ ਘੁੰਮਣ, ਸ਼ਾਮ ਸਿੰਘ ਅਬਲੋਵਾਲ, ਸ਼ਾਮ ਨਾਲ ਖੱਤਰੀ, ਰਾਜੀਵ ਅਟਵਾਲ ਜੋਨੀ, ਪ੍ਰਕਾਸ਼ ਸਹੋਤਾ, ਵਿਜੇ ਚੌਹਾਨ, ਰਾਜੇਸ ਸਭਰਵਾਲ, ਕਾਂਤਾ ਚੌਹਾਨ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਮੁਨੀਸ਼ ਸਿੰਘੀ, ਰਾਜੇਸ਼ ਕਨੋਜੀਆ, ਹਰਮੀਤ ਸਿੰਘ ਬਡੂੰਗਰ, ਅਮਰਿੰਦਰ ਸਿੰਘ, ਨਵਨੀਤ ਵਾਲੀਆ, ਸੰਗੀਤਾ ਰਾਣੀ, ਰਵੀ ਕੁਮਾਰ, ਅਜੀਤ ਪੰਨੂੰ, ਗਗਨਦੀਪ ਸਿੰਘ ਪੰਨੂੰ, ਬਿੰਦਰ ਸਿੰਘ ਨਿੱਕੂ, ਜੈ ਪ੍ਰਕਾਸ਼ ਯਾਦਵ, ਦੀਪ ਰਾਜਪੂਤ, ਜੈਦੀਪ ਗੋਇਲ, ਜਸਵਿੰਦਰ ਸਿੰਘ, ਬੱਲੀ, ਵਿਨੀਤ ਸਹਿਗਲ, ਅੰਗਰੇਜ਼ ਸਿੰਘ, ਸਰਬਜੀਤ ਗਿੰਨੀ, ਰਿੰਕੂ, ਮੋਂਟੀ ਗਰੋਵਰ, ਹਰਜੀਤ ਸਿੰਘ ਜੀਤੀ ਆਦਿ ਹਾਜ਼ਰ ਸਨ।