ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 16 ਸਤੰਬਰ
ਨਸ਼ੇ ਦੇ ਟੀਕਿਆਂ ਦੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਭਿੰਦਰ ਦਾਸ ਵਾਸੀ ਭਾਦਸੋਂ (ਪਟਿਆਲਾ) ਨੂੰ ਫ਼ਤਹਿਗੜ੍ਹ ਸਾਹਿਬ ਦੀ ਇੱਕ ਅਦਾਲਤ ਵੱਲੋਂ 10 ਸਾਲ ਕੈਦ ਬਾਮੁਸ਼ੱਕਤ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਥਾਣਾ ਸਰਹਿੰਦ ਵਿੱਚ 13 ਅਗਸਤ 2017 ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤੇ ਗਏ ਕੇਸ ’ਚ ਭਿੰਦਰ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਪੈਸ਼ਲ ਜੱਜ ਫ਼ਤਹਿਗੜ੍ਹ ਸਾਹਿਬ ਜਸਵਿੰਦਰ ਸ਼ੀਮਾਰ ਦੀ ਅਦਾਲਤ ਨੇ ਭਿੰਦਰ ਦਾਸ ਨੂੰ ਮਾਮਲੇ ’ਚ ਦੋਸ਼ੀ ਮੰਨਦਿਆਂ 10 ਸਾਲ ਕੈਦ ਬਾਮੁਸ਼ੱਕਤ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਭਿੰਦਰ ਦਾਸ ਨੂੰ ਦੋ ਸਾਲ ਦੀ ਕੈਦ ਹੋਰ ਭੁਗਤਣੀ ਪਵੇਗੀ।