ਆਤਿਸ਼ ਗੁਪਤਾ
ਚੰਡੀਗੜ੍ਹ, 17 ਫਰਵਰੀ
ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਪਈਆਂ ਵੋਟਾਂ ਦੇ ਨਤੀਜਿਆ ਵਿੱਚ ਕਾਂਗਰਸ ਨੇ ਬਹੁਤੀ ਥਾਂ ਕਬਜ਼ਾ ਕਰ ਲਿਆ ਹੈ। ਸੱਤ ਨਗਰ ਨਿਗਮਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਛੇ ’ਤੇ ਕਬਜ਼ਾ ਕਰ ਲਿਆ ਹੈ। ਮੋਗਾ ਨਗਰ ਨਿਗਮ ਵਿੱਚ ਪਾਰਟੀ ਨੂੰ ਬਹੁਤ ਨਹੀਂ ਮਿਲਿਆ। ਮੁਹਾਲੀ ਨਗਰ ਨਿਗਮ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਕਾਂਗਰਸ ਨੇ ਅਬੋਹਰ, ਕਪੂਰਥਲਾ, ਬਟਾਲਾ, ਬਠਿੰਡਾ, ਪਠਾਨਕੋਟ ਤੇ ਹੁਸ਼ਿਆਰਪੁਰ ’ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੈ। ਅਬੋਹਰ ਦੇ ਵਾਰਡ ਨੰਬਰ 1 ਤੋਂ 28 ਤੇ ਵਾਰਡ ਨੰਬਰ 35 ਤੋਂ 42 ਤੱਕ ਕਾਂਗਰਸ ਜੇਤੂ ਰਹੀ ਹੈ। ਨਗਰ ਪੰਚਾਇਤ ਅਰਨੀਵਾਲਾ ਤੋਂ ਵਾਰਡ ਨੰਬਰ 1 ਤੋਂ 5 ਤੇ ਵਾਰਡ ਨੰਬਰ 7 ਤੋਂ 11 ਤੱਕ ਕਾਂਗਰਸ ਅਤੇ ਵਾਰਡ ਨੰਬਰ 6 ਤੋ ਅਕਾਲੀ ਉਮੀਦਵਾਰ ਜੇਤੂ ਰਿਹਾ ਹੈ। ਨੰਗਲ ਦੇ 19 ਵਾਰਡਾਂ ਵਿੱਚੋਂ 15 ’ਤੇ ਕਾਂਗਰਸ, 2 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਫਾਜ਼ਿਲਕਾ ਵਿੱਚ ਵਾਰਡ ਨੰਬਰ 2, 3, 4, 5, 7, 8, 9, 10 ਅਤੇ 11 ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ, ਵਾਰਡ ਨੰਬਰ-1 ਤੋਂ ਆਮ ਅਤੇ ਵਾਰਡ ਨੰਬਰ 6 ਤੇ 12 ਤੋਂ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਰਾਜਪੁਰਾ ਦੇ 31 ਵਾਰਡਾਂ ਵੱਚੋਂ 27 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ, 1 ’ਤੇ ਆਪ ਅਤੇ 2 ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ 13 ‘ਤੇ ਕਾਂਗਰਸ ਪਾਰਟੀ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।
ਰਮਦਾਸ ਨਗਰ ਕੌਂਸਲ ਤੇ ਕਾਂਗਰਸ ਕਾਬਜ਼
ਰਮਦਾਸ(ਰਾਜਨ ਮਾਨ): ਨਗਰ ਕੌਂਸਲ ਰਮਦਾਸ ਦੀਆਂ 11 ਸੀਟਾਂ ’ਚੋਂ ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਉਪਰ ਜਿੱਤ ਹਾਸਲ ਕੀਤੀ ਹੈ। ਇਸ ਨਗਰ ਕੌਂਸਲ ’ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ।
ਬਨੂੜ ‘ਤੇ ਕਾਂਗਰਸ ਦਾ ਕਬਜ਼ਾ
ਬਨੂੜ(ਕਰਮਜੀਤ ਸਿੰਘ ਚਿੱਲਾ): ਬਨੂੜ ਦੀਆਂ 13 ਸੀਟਾਂ ਵਿੱਚੋਂ 12 ਸੀਟਾਂ ’ਤੇ ਕਾਂਗਰਸ ਜੇਤੂ, ਇੱਕ ਸੀਟ ਉੱਤੇ ਅਕਾਲੀ ਦਲ ਜਿੱਤਿਆ ਹੈ। ਚੋਣ ਕਮਿਸ਼ਨ ਨੇ
ਸਾਰੀਆਂ ਸੀਟਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਜਿੱਤ ਮਗਰੋਂ ਕਾਂਗਰਸੀ ਉਮੀਦਵਾਰਾਂ ਨੇ ਜਲੂਸ ਕੱਢ ਕੇ ਖੁਸ਼ੀ ਪ੍ਰਗਟਾਈ।
ਜੰਡਿਆਲਾ ਗੁਰੂ ਨਗਰ ਕੌਂਸਲ ‘ਤੇ ਕਾਂਗਰਸ ਕਾਬਜ਼
ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਕਾਬਜ਼ ਹੁੰਦਿਆਂ 15 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ, ਜਦਕਿ ਅਕਾਲੀ ਦਲ ਦੇ ਤਿੰਨ, ਦੋ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਸਮਰਾਲਾ ਨਗਰ ਕੌਂਸਲ ਤੇ ਕਾਂਗਰਸ ਕਾਬਜ਼
ਸਮਰਾਲਾ(ਡੀਪੀਐੱਸ ਬੱਤਰਾ): ਸਮਰਾਲਾ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਬਾਜ਼ੀ ਮਾਰਦਿਆਂ 15 ਵਾਰਡਾਂ ‘ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ ਜਦਕਿ ਅਕਾਲੀ ਦਲ ਨੇ 5 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ।
ਮੁਕੇਰੀਆਂ ਵਿੱਚ ਕਾਂਗਰਸ ਜੇਤੂ
ਮੁਕੇਰੀਆਂ(ਜਗਜੀਤ ਸਿੰਘ): ਮੁਕੇਰੀਆਂ ਨਗਰ ਕੌਂਸਲ ਦੇ ਨਤੀਜਿਆਂ ਵਿੱਚ ਕੁਲ 15 ਵਾਰਡਾਂ ਵਿੱਚੋਂ 11 ਵਾਰਡਾਂ ਵਿੱਚ ਕਾਂਗਰਸ, 3 ਵਾਰਡਾਂ ਵਿੱਚ ਭਾਜਪਾ ਅਤੇ ਇਕ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਕਾਂਗਰਸੀ ਉਮੀਦਵਾਰ ਵਾਰਡ ਨੰਬਰ 1,2,3,4,6, 8,10,12,13,14,15 ਵਿੱਚ ਜੇਤੂ ਰਹੇ ਹਨ ਜਦੋਂ ਕਿ ਭਾਜਪਾ ਵਾਰਡ ਨੰਬਰ 5, 7 ਅਤੇ 9 ਵਿੱਚ ਜੇਤੂ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ 11 ਨੰਬਰ ਵਾਰਡ ਵਿੱਚ ਜੇਤੂ ਰਿਹਾ ਹੈ।
ਚਮਕੌਰ ਸਾਹਿਬ ਨਗਰ ਪੰਚਾਇਤ ਤੇ ਕਾਂਗਰਸ ਕਾਬਜ਼
ਚਮਕੌਰ ਸਾਹਿਬ(ਸੰਜੀਵ ਬੱਬੀ): ਨਗਰ ਪੰਚਾਇਤ ਚਮਕੌਰ ਸਾਹਿਬ ਦੀਆਂ ਕੌਂਸਲ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਜੇਤੂ ਰਹੇ। ਚਮਕੌਰ ਸਾਹਿਬ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਅਮਨਦੀਪ ਸਿੰਘ ਮਾਂਗਟ ਧੜੇ ਦੇ 3 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜਿੱਤਿਆ।
ਲਹਿਰਾਗਾਗਾ ਨਗਰ ਕੌਂਸਲ ਵਿੱਚ ਕਾਂਗਰਸ ਦੀ ਚੜ੍ਹਤ
ਲਹਿਰਾਗਾਗਾ(ਰਮੇਸ਼ ਭਾਰਦਵਾਜ): ਲਹਿਰਾਗਾਗਾ ਨਗਰ ਕੌਂਸਲ ਦੇ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ 15 ਵਾਰਡਾਂ ’ਚੋ 6 ਕਾਂਗਰਸੀ, ਲਹਿਰਾ ਵਿਕਾਸ ਮੰਚ ਦੇ ਪੰਜ ਅਤੇ ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ ।
ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਮੰਜੂ ਗੋਇਲ ਨੇ ਵਾਰਡ ਇੱਕ ,ਵਾਰਡ ਦੋ ’ਚੋ ਸੁਰਿਦਰ ਕੌਰ, ਵਾਰਡ ਤਿੰਨ ’ਚ ਗੋਰਵ ਗੋਇਲ, ਵਾਰਡ ਪੰਜ ਦੇ ਕਾਂਤਾ ਗੋਇਲ ਜੇਤੂ ਰਹੇ।
ਨਗਰ ਪੰਚਾਇਤ ਰਈਆ ਵਿਚ 12 ਸੀਟਾਂ ਕਾਂਗਰਸ ਅਤੇ 1 ਸ਼੍ਰੋਮਣੀ ਅਕਾਲੀ ਦਲ ਨੂੰ
ਰਈਆ(ਦਵਿੰਦਰ ਸਿੰਘ ਭੰਗੂ): ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ ਵਿੱਚ 12 ਵਿੱਚ ਕਾਂਗਰਸ ਪਾਰਟੀ ਅਤੇ 1 ’ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 2 ਦੀ ਚੋਣ ਵਿਚ ਦੋਵੇਂ ਉਮੀਦਵਾਰ ਬਰਾਬਰ ਵੋਟਾਂ ਰਹਿਣ ਕਾਰਨ ਫ਼ੈਸਲਾ ਟਾਈ ਤੇ ਕੀਤਾ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਜੇਤੂ ਰਹੇ।
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ’ਚ ਕਾਂਗਰਸ ਰਹੀ ਜੇਤੂ
ਮੰਡੀ ਗੋਬਿੰਦਗੜ੍ਹ(ਡਾ. ਹਿਮਾਂਸ਼ੂ ਸੂਦ): ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਵਿਚ ਕਾਂਗਰਸ ਪਾਰਟੀ ਨੇ ਬਹੁਮਤ ਹਾਸਲ ਕੀਤਾ। ਕੁੱਲ 29 ਵਾਰਡਾਂ ਵਿਚੋਂ ਪਹਿਲਾਂ ਹੀ 2 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਗਏ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਬਾਕੀ ਰਹਿੰਦੇ 27 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 17, ਸ਼੍ਰੋਮਣੀ ਅਕਾਲੀ ਦਲ 4, ਆਮ ਆਦਮੀ ਪਾਰਟੀ 2 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ।
ਨਗਰ ਕੌਸਲ ਪੱਟੀ ਦੀ ਪ੍ਰਧਾਨਗੀ ’ਤੇ ਕਾਂਗਰਸ ਦਾ ਕਬਜ਼ਾ
ਪੱਟੀ (ਬੇਅੰਤ ਸਿੰਘ):
ਪੱਟੀ ਨਗਰ ਕੋਂਸਲ ਦੇ ਚੋਣ ਨਤੀਜਿਆ ਬਾਰੇ ਐੱਸਡੀਐੱਮ ਪੱਟੀ ਰਾਜੇਸ਼ ਸ਼ਰਮਾਂ ਦੱਸਿਆ ਕਿ ਪੱਟੀ ਸ਼ਹਿਰ ਦੀਆਂ 19 ਵਾਰਡਾਂ ਵਿੱਚੋਂ 14 ਵਾਰਡਾਂ ਤੇ ਹੋਈ ਵੋਟ ਪ੍ਰਕਿਰਿਆ ਦੇ ਨਤੀਜਿਆਂ ਅੰਦਰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਦੋ ਵਾਰਡਾਂ ਤੇ ਅਕਾਲੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ।ਸ਼ਹਿਰ ਦੀਆਂ ਬਾਕੀ 15 ਵਾਰਡਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜੈਤੂ ਅਲਾਨਿਆਂ ਗਿਆ ਹੈ।
ਡੇਰਾਬੱਸੀ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ
ਡੇਰਾਬੱਸੀ(ਹਰਜੀਤ ਸਿੰਘ):ਡੇਰਾਬੱਸੀ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਦਸ ਸਾਲ ਬਾਅਦ ਵਾਪਸੀ ਕਰਦਿਆਂ ਕੌਂਸਲ ਤੇ ਕਬਜ਼ਾ ਜਮਾਇਆ ਹੈ। ਕਾਂਗਰਸ ਨੇ ਕੁੱਲ 19 ਵਾਰਡਾਂ ਵਿੱਚੋਂ 13 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਲੰਘੇ ਦਸ ਸਾਲਾ ਤੋਂ ਕੌਂਸਲ ਤੇ ਰਾਜ ਕਰ ਰਹੀ ਅਕਾਲੀ ਦਲ ਨੂੰ ਤਿੰਨ ਵਾਰਡਾਂ ਤੇ ਜਿੱਤ ਹਾਸਲ ਹੋਈ ਹੈ। ਭਾਜਪਾ ਦੇ ਹਿੱਸੇ ਇਕ ਸੀਟ ਆਈ ਹੈ ਜਦਕਿ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਕੌਂਸਲ ਦੇ ਦੋਵੇਂ ਸਾਬਕਾ ਪ੍ਰਧਾਨ ਭੁਪਿੰਦਰ ਸੈਣੀ ਅਤੇ ਹਰਜਿੰਦਰ ਸਿੰਘ ਰੰਗੀ ਆਪਣੇ ਆਪਣੇ ਵਾਰਡ ਤੋਂ ਹਾਰ ਗਏ ਹਨ ਜਦਕਿ ਭਾਜਪਾ ਦਾ ਸੀਨੀਅਰ ਆਗੂ ਮੁਕੇਸ਼ ਗਾਂਧੀ ਆਪਣਾ ਨਿੱਜੀ ਵਾਰਡ ਬਚਾਉਣ ਵਿਚ ਸਫਲ ਰਹੇ ਹਨ। ਇਹ ਵਾਰਡ ਰਾਖਵਾਂ ਹੋਣ ਮਗਰੋਂ ਭਾਜਪਾ ਵੱਲੋਂ ਅਮਿਤ ਵਰਮਾ ਖੜਾ ਕੀਤਾ ਸੀ।
ਰੂਪਨਗਰ(ਬਹਾਦਰਜੀਤ ਸਿੰਘ): ਇਥੋਂ ਦੀ ਨਗਰ ਕੌਂਸਲ ਚੋਣਾਂ ਵਿੱਚ ਕੁੱਲ 21 ਸੀਟਾਂ ਵਿੱਚੋਂ ਕਾਂਗਰਸ 17 ਨੂੰ, ਅਕਾਲੀ ਦਲ ਨੂੰ 2 ਤੇ 2 ਸੀਟਾਂ ਆਜ਼ਾਦ ਊਮੀਦਵਾਰਾਂ ਨੂੰ ਮਿਲੀਆਂ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ ਕਾਂਗਰਸ ਦੇ 13,ਅਕਾਲੀ ਦਲ ਦਾ 1 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ।