ਰੂਪਨਗਰ: ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਇੱਕ ਬਿਨਾਂ ਨੰਬਰੀ ਟਿੱਪਰ ਦੇ ਨਾਮਾਲੂਮ ਚਾਲਕ ਵਿਰੁੱਧ ਕੇਸ ਦਰਜ ਕਰਕੇ ਟਿੱਪਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਬੀਤੇ ਦਿਨ ਜਦੋਂ ਖਣਨ ਵਿਭਾਗ ਦੇ ਖਣਨ ਇੰਸਪੈਕਟਰ ਰਕਸ਼ਿਤ ਚੌਧਰੀ ਗਸ਼ਤ ਕਰ ਰਹੇ ਸਨ ਤਾਂ ਪਿੰਡ ਮੰਦਵਾੜਾ ਨੇੜੇ ਉਨ੍ਹਾਂ ਨੂੰ ਮਿੱਟੀ ਦਾ ਭਰਿਆ ਹੋਇਆ ਬਿਨਾਂ ਨੰਬਰੀ ਟਿੱਪਰ ਆਉਂਦਾ ਵਿਖਾਈ ਦਿੱਤਾ। ਖਣਨ ਵਿਭਾਗ ਦੀ ਟੀਮ ਨੂੰ ਵੇਖ ਕੇ ਟਿੱਪਰ ਚਾਲਕ ਟਿੱਪਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਖਣਨ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਨਾ ਮਾਲੂਮ ਟਿੱਪਰ ਚਾਲਕ ਵਿਰੁੱਧ ਕੇਸ ਦਰਜ ਕੇ ਮਿੱਟੀ ਦੇ ਭਰੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ