ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 19 ਅਪਰੈਲ
ਇੱਥੇ ਰੇਹੜੀ ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਨੇ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੇਹੜੀ ਖੋਖਾ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਭਗਤ ਰਵਿਦਾਸ ਚੌਕ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਯੂਨੀਅਨ ਦੇ ਪ੍ਰਧਾਨ ਸਮੇਤ ਸੈਂਕੜੇ ਲੋਕਾਂ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ ‘ਆਪ’ ਵਿਚ ਸ਼ਾਮਲ ਕਰਵਾਇਆ। ਬੈਂਸ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ‘ਆਪ’ ਵਿੱਚ ਸ਼ਾਮਲ ਹੋਣ ਉਪਰੰਤ ਰੇਹੜੀ ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਨਰਿੰਦਰ ਕੁਮਾਰ, ਰੰਮੀ ਕੁਮਾਰ, ਰਾਮ ਕੁਮਾਰ, ਗੁਰਮੀਤ ਸਿੰਘ, ਅਰੁਣ ਕੁਮਾਰ, ਪੂਰੀ ਰਜਾਕ, ਵਿਵੇਕ ਸ਼ਰਮਾ, ਇੰਦਰਜੀਤ, ਰਾਹੁਲ ਕੁਮਾਰ, ਗੁਰਬਖਸ਼, ਰਾਮਪਾਲ, ਦੀਪਕ, ਬਲੀ ਮੁਹੰਮਦ, ਨਿਰਮਲ, ਗੁਰਭੇਜ, ਸ਼ਿਵ ਪ੍ਰਕਾਸ਼, ਅਮਰੀਕ ਸਿੰਘ ਵਿੱਕੀ, ਪਪਨ ਕੁਮਾਰ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਗੌਰਵ, ਨਰਿੰਦਰ ਸਿੰਘ ਜਰਨੈਲ ਸਿੰਘ, ਸੰਜੂ, ਸੁਰਿੰਦਰ ਸਿੰਘ, ਵਿਜੈ, ਸ਼ੰਮੀ, ਲੱਕੀ ਕੁਮਾਰ, ਗੋਲੂ, ਚਮਨ ਲਾਲ ,ਚਾਨਣ ਸਿੰਘ,ਰਾਧਾ ਰਾਣੀ, ਕਰਮਜੀਤ ਕੌਰ, ਅੰਜਲੀ, ਵਿਕੀ, ਕਰਨ, ਵਿਕਾਸ ਅਦਵਾਲ, ਰਾਜ, ਨੌਣੀ, ਹਰਵਿੰਦਰ ਸਿੰਘ, ਬਿਹਾਰੀ ਲਾਲ ਸਮੇਤ ਹੋਰ ਅਨੇਕਾਂ ਨੌਜਵਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਯੂਥ ਆਗੂ ਦਵਿੰਦਰ ਸਿੰਘ, ਐਡ ਰਜਤ ਬੇਦੀ, ਰਾਜਪਾਲ ਮੋਹੀਵਾਲ, ਸ਼ੈਲੀ ਅਰੋੜਾ, ਹੈਪੂ ਤਲਵਾੜ, ਦਿਲੀਪ ਹੰਸ, ਰਜਿੰਦਰ ਗਿੱਲ, ਨਿਤਿਨ ਸ਼ਰਮਾ, ਦਲਜੀਤ ਸਿੰਘ ਕਾਕਾ ਨਾਨਗਰਾਂ ਹਾਜ਼ਰ ਸਨ।