ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਅਪਰੈਲ
ਪਿੰਡ ਹੇਰਾਂ ਵਿਚ ਅੱਜ ਤੇਜ਼ ਹਨੇਰੀ ਕਾਰਨ ਟਰਾਂਸਫ਼ਾਰਮਰ ਡਿੱਗ ਗਿਆ ਜਿਸ ਦੇ ਚੰਗਿਆੜਿਆਂ ਕਾਰਨ ਅੱਗ ਲੱਗ ਗਈ। ਪਿੰਡ ਛੱਜਾਵਾਲ ਵਾਲੇ ਪਾਸਿਉਂ ਸ਼ੁਰੂ ਹੋਈ ਅੱਗ ਨੇ ਪਿੰਡ ਹੇਰਾਂ ਵੱਲ ਨੂੰ ਵਧਣਾ ਸ਼ੁਰੂ ਕੀਤਾ ਅਤੇ ਦੇਖਦਿਆਂ ਹੀ ਕਰੀਬ 350 ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਤਬਾਹ ਕਰ ਦਿੱਤਾ। ਐਸ.ਡੀ.ਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਨੁਸਾਰ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਮਾਲ ਵਿਭਾਗ ਦੀਆਂ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਜਗਰਾਉਂ, ਮੋਗਾ, ਲੁਧਿਆਣਾ, ਹਲਵਾਰਾ ਅਤੇ ਰਾਏਕੋਟ ਦੇ ਅੱਗ ਬੁਝਾਊ ਦਸਤੇ ਮੌਕੇ ‘ਤੇ ਪਹੁੰਚੇ, ਦੋ ਘੰਟੇ ਤੋਂ ਵੀ ਵਧੇਰੇ ਸਮੇਂ ਵਿਚ ਅੱਗ ’ਤੇ ਕਾਬੂ ਪਾਇਆ ਜਾ ਸਕਿਆ।