ਰੂਪਨਗਰ: ਪਿੰਡ ਬਿੰਦਰਖ ਦੀਆਂ ਦੋ ਸਕੀਆਂ ਭੈਣਾਂ ਕਿਰਨਪ੍ਰੀਤ ਕੌਰ ਤੇ ਦਮਨਪ੍ਰੀਤ ਕੌਰ ਢਾਡੀ ਕਲਾ ਦੀ ਸਿੱਖਿਆ ਪ੍ਰਾਪਤ ਕਰਕੇ ਢਾਡੀ ਬਣ ਗਈਆਂ ਹਨ, ਜਦੋਂਕਿ ਉਨ੍ਹਾਂ ਦਾ ਸਾਥ ਦੇਣ ਲਈ ਇਸੇ ਪਿੰਡ ਦਾ ਨੌਜਵਾਨ ਜਤਿੰਦਰ ਸਿੰਘ ਸਾਰੰਗੀ ਮਾਸਟਰ ਬਣ ਗਿਆ ਹੈ। ਇਸ ਜਥੇ ਨੇ ਨੇੜਲੇ ਪਿੰਡ ਬੜੀ ਦੇ ਦੀਦਾਰ ਸਿੰਘ ਨੂੰ ਆਪਣਾ ਆਗੂ ਚੁਣਿਆ ਹੈ। ਮਰਹੂਮ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਭਤੀਜਾ ਜਤਿੰਦਰ ਸਿੰਘ ਵੀ ਇਸ ਜਥੇ ਵਿੱਚ ਸ਼ਾਮਲ ਹੈ। ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਤਪ ਅਸਥਾਨ ਬਾਬਾ ਅਮਰਨਾਥ ਜੀ ਬਿੰਦਰਖ ਨੇ ਵਿਸ਼ੇਸ਼ ਸਮਾਗਮ ਮੌਕੇ ਢਾਡੀ ਜਥੇ ਦਾ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ, ਗੁਰਇਕਬਾਲ ਸਿੰਘ ਜੇ.ਈ., ਪਾਲ ਸਿੰਘ ਫੌਜੀ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ