ਨੂਰਪੁਰ ਬੇਦੀ: ਕੋਵਿਡ-19 ਦੌਰਾਨ ਕੌਮਾਂਤਰੀ ਸੰਸਥਾ ‘ਪਹਿਲਾਂ ਇਨਸਾਨੀਆਤ’ ਨੇ ਜ਼ਿਲ੍ਹਾ ਰੂਪਨਗਰ ਦੇ ਇਲਾਕੇ ਵਿੱਚ ਕਰੋਨਾਵਾਇਰਸ ਦਾ ਡਟ ਕੇ ਟਾਕਰਾ ਕੀਤਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਸੰਸਥਾ ਦੇ ਸਰਪ੍ਰਸਤ ਸੇਵਾ ਮੁਕਤ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਸੰਸਥਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕੋਵਿਡ-19 ਦੌਰਾਨ ਸੰਸਥਾਂ ਵੱਲੋਂ ਮਾਰਚ ਤੋਂ ਹੁਣ ਤੱਕ ਕੀਤੇ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਰੂਪਨਗਰ ਇਲਾਕੇ ਵਿੱਚ ਚਾਰ ਹਾਜ਼ਰ ਲੋਕਾਂ ਨੂੰ ਰਾਸ਼ਣ ਪਹੁੰਚਾਉਣ ਦੀ ਸੇਵਾ ਕੀਤੀ। ਹਰੇਕ ਪਿੰਡ ਨੂੰ ਤਿੰਨ ਵਾਰ ਸੈਨਾਟਾਈਜ਼ ਕੀਤਾ ਗਿਆ। -ਪੱਤਰ ਪ੍ਰੇਰਕ