ਬਨੂੜ: ਪ੍ਰੈੱਸ ਕਲੱਬ ਬਨੂੜ ਅਤੇ ਮਿਸ਼ਨ ਵਿੱਦਿਆ ਫ਼ਾਊਂਡੇਸ਼ਨ ਬਨੂੜ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ 12ਵੀਂ ਦੀ ਮੈਡੀਕਲ ਸਟਰੀਮ ਵਿੱਚ 98.2 ਫ਼ੀਸਦੀ ਅੰਕ ਹਾਸਲ ਕਰਕੇ ਮੁਹਾਲੀ ਜ਼ਿਲ੍ਹੇ ਵਿੱਚੋਂ ਅੱਵਲ ਰਹੀ ਪਿੰਡ ਜੰਗਪੁਰਾ ਦੀ ਵਿਦਿਆਰਥਣ ਗੁਰਲੀਨ ਕੌਰ ਦਾ 55 ਹਜ਼ਾਰ ਰੁਪਏ ਅਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਸ ਦੇ ਪਿਤਾ ਗੁਰਜੰਟ ਸਿੰਘ, ਮਾਤਾ ਕਮਲਜੀਤ ਕੌਰ ਤੇ ਦਾਦੇ ਦਾ ਵੀ ਸਨਮਾਨ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਸਮਾਰੋਹ ਮੌਕੇ ਭੁਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਮਨੌਲੀ ਸੂਰਤ, ਅਸ਼ਿਵੰਦਰ ਸਿੰਘ, ਪ੍ਰੀਤਇੰਦਰ ਸਿੰਘ ਢੀਂਡਸਾ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਮਨੌਲੀ ਅਤੇ ਦਾਨੀ ਸੱਜਣ ਪਰਵਿੰਦਰ ਸਿੰਘ ਨਿਊਜੀਲੈਂਡ ਨੇ ਨਿਭਾਈ। ਇਸ ਮੌਕੇ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ ਵੀ ਮੌਜੂਦ ਸਨ। -ਪੱਤਰ ਪ੍ਰੇਰਕ