ਚੰਡੀਗੜ੍ਹ (ਸੌਰਭ ਮਲਿਕ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਪੁਲੀਸ ਦੀ ‘ਅਸਲੀ ਦੋਸ਼ੀਆਂ ਨੂੰ ਬਚਾਊਣ ਲਈ ਹਥਕੰਡੇ ਵਰਤਣ’ ’ਤੇ ਖਿਚਾਈ ਕਰਦਿਆਂ ਕੇਸ ਸਬੰਧੀ ਵਿਸ਼ੇਸ਼ ਟੀਮ ਬਣਾ ਕੇ ਮੁੜ ਜਾਂਚ ਕਰਵਾਊਣ ਦੇ ਆਦੇਸ਼ ਦਿੱਤੇ ਹਨ। ਸੂਬੇ ਦੇ ਡੀਜੀਪੀ ਵਲੋਂ ਬਣਾਈ ਜਾਣ ਵਾਲੀ ‘ਸੀਨੀਅਰ ਅਫਸਰਾਂ’ ਦੀ ਜਾਂਚ ਟੀਮ ਦੀ ਅਗਵਾਈ ਆਈਜੀਪੀ ਪੱਧਰ ਦੇ ਅਧਿਕਾਰੀ ਵਲੋਂ ਕੀਤੀ ਜਾਵੇਗੀ। ਜਸਟਿਸ ਫ਼ਤਿਹ ਦੀਪ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਇਹ ਆਦੇਸ਼ ਕਥਿਤ ਨਸ਼ਾ ਤਸਕਰੀ ਲਈ ਵਰਤੇ ਟਰੱਕ ਦੇ ਰਜਿਸਟਰਡ ਮਾਲਕ ਵਲੋਂ ਮੋਗਾ ਦੀ ਸਬੰਧਤ ਅਦਾਲਤ ਵਿੱਚ ਵਾਹਨ ਦੀ ‘ਸੁਪਾਰਦਾਰੀ’ ਲਈ ਪਾਈ ਅਰਜ਼ੀ ਦਾ ਨੋਟਿਸ ਲੈਣ ਮਗਰੋਂ ਦਿੱਤੇ।
ਹਾਈ ਕੋਰਟ ਵਲੋਂ ਪੰਜਾਬ ਪੁਲੀਸ ਦੀ ‘ਅਸਲੀ ਦੋਸ਼ੀਆਂ ਨੂੰ ਬਚਾਊਣ ਲਈ ਹਥਕੰਡੇ ਵਰਤਣ’ ’ਤੇ ਖਿਚਾਈ
* ਜ਼ਿਲ੍ਹਾ ਕੰਟਰੋਲਰ ਨੇ ਖੁਰਾਕ ਸਪਲਾਈ ਇੰਸਪੈਕਟਰਾਂ ਤੋਂ ਮੰਗਵਾਇਆ ਕੋਠੀ ਵਾਸਤੇ ਸਾਮਾਨ * ਜ਼ਿਲ੍ਹਾ ਬਠਿੰਡਾ ਦੇ ਕੰਟਰੋਲਰ ਖ਼ਿਲਾਫ਼ ਪ੍ਰਮੁੱਖ ਸਕੱਤਰ ਨੂੰ ਸ਼ਿਕਾਇਤ * ਅਧਿਕਾਰੀ ’ਤੇ ਬਦਲੀਆਂ ਕਰਨ ਦਾ ਮਾਹੌਲ ਬਣਾਉਣ ਦਾ ਦੋਸ਼ * ਸਰਕਾਰ ਤੋਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਮੰਗੀ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd