ਪੱਤਰ ਪ੍ਰੇਰਕ
ਰੂਪਨਗਰ, 23 ਜੁਲਾਈ
ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ’ਚ ਸ਼ੁਮਾਰ ਹੋ ਚੁੱਕੇ ਰੂਪਨਗਰ ਜ਼ਿਲ੍ਹੇ ਦੇ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ, ਸ੍ਰੀ ਚਮੌਕਰ ਸਾਹਿਬ ਦਾ ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਵਿਆਖਿਆ ਕੇਂਦਰ ਅੰਮ੍ਰਿਤਸਰ 24 ਜੁਲਾਈ ਤੋਂ ਪਹਿਲੀ ਅਗਸਤ 2022 ਤੱਕ ਛਿਮਾਹੀ ਰੱਖ-ਰਖਾਅ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖੇ ਜਾਣਗੇ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਰ ਸਾਲ ਜਨਵਰੀ ਤੇ ਜੁਲਾਈ ਮਹੀਨਿਆਂ ਦੇ ਅਖੀਰਲੇ ਹਫ਼ਤੇ ਵਿੱਚ ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਵਿਆਖਿਆ ਕੇਂਦਰ ਨੂੰ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਲਈ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਕਿ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।