ਨਵਕਿਰਨ ਸਿੰਘ
ਮਹਿਲ ਕਲਾਂ, 17 ਦਸੰਬਰ
ਸੰਘਣੀ ਧੁੰਦ ਦੌਰਾਨ ਐਮਰਜੈਂਸੀ ਹਾਲਾਤ ਵਿੱਚ ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਨੇੜਲੇ ਪਿੰਡ ਕੁਤਬਾ ਦੇ ਸਟੇਡੀਅਮ ਵਿੱਚ ਅਚਾਨਕ ਉਤਾਰਨਾ ਪਿਆ। ਜਾਣਕਾਰੀ ਅਨੁਸਾਰ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਭਰਾ ਇਕਬਾਲ ਸਿੰਘ ਅਮਰੀਕਾ ਤੋਂ ਦਿੱਲੀ ਹਵਾਈ ਅੱਡੇ ’ਤੇ ਉਤਰਿਆ ਸੀ ਤੇ ਉੱਥੋਂ ਉਸ ਨੇ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ (ਚੌਪਰ) ਕਿਰਾਏ ’ਤੇ ਲਿਆ, ਜਿਸ ਰਾਹੀਂ ਉਹ ਲੋਹਗੜ੍ਹ (ਮੋਗਾ) ਜਾ ਰਹੇ ਸਨ ਪਰ ਸ਼ਾਮ ਨੂੰ ਸੰਘਣੀ ਧੁੰਦ ਪੈਣ ਕਾਰਨ ਪਾਇਲਟ ਵੱਲੋਂ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤ ਵਿੱਚ ਪਿੰਡ ਕੁਤਬਾ ਵਿੱਚ ਉਤਾਰਨਾ ਪਿਆ।