ਪੱਤਰ ਪ੍ਰੇਰਕ
ਪਠਾਨਕੋਟ, 30 ਮਈ
ਵਿਧਾਨ ਸਭਾ ਹਲਕਾ ਸੁਜਾਨਪੁਰ ਦੇ 17 ਪਿੰਡਾਂ ਦੇ ਸਰਪੰਚਾਂ ਨੇ ਪੰਜਾਬ ਟਰੇਡਰਜ਼ ਬੋਰਡ (ਐਕਸਾਈਜ਼ ਐਂਡ ਟੈਕਸੇਸ਼ਨ) ਦੇ ਚੇਅਰਮੈਨ ਪੁਨੀਤ ਸੈਣੀ ਪਿੰਟਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੀਟਿੰਗ ਵਿੱਚ ਪਿੰਡ ਅੜੇਲੀ ਦੀ ਸਰਪੰਚ ਵਿਮਲਾ ਦੇਵੀ, ਸ਼ਾਹਪੁਰਕੰਡੀ ਸਰਪੰਚ ਕਮਲੇਸ਼ ਕਮਾਰੀ, ਤਰਹੇਟੀ ਬਾਸਾ ਸਰਪੰਚ ਮੁਕੇਸ਼ ਕੁਮਾਰ ਬਿੱਲੂ, ਅਦਿਆਲ ਸਰਪੰਚ ਸੁਸ਼ਮਾ ਦੇਵੀ, ਬੱਬਲ ਠਾਕੁਰ, ਛੰਨੀ ਸਰਪੰਚ ਚਰਨ ਦਾਸ, ਜੈਨੀ ਉਪਰਲੀ ਦੇ ਕੁਲਦੀਪ ਸਿੰਘ, ਛੰਨ ਸਰਪੰਚ ਮੋਹਨ ਲਾਲ ਆਦਿ ਹਾਜ਼ਰ ਸਨ। ਇਸ ਦੌਰਾਨ ਚੇਅਰਮੈਨ ਪੁਨੀਤ ਪਿੰਟਾ ਨੇ ਸਾਰੇ ਸਰਪੰਚਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਜ਼ਿਆਦਾਤਰ ਪਿੰਡਾਂ ਵਿੱਚ ਪਾਣੀ ਅਤੇ ਬਿਜਲੀ ਦੀ ਸਮੱਸਿਆ ਸਾਹਮਣੇ ਆਈ, ਜਿਸ ਬਾਰੇ ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਦੋਹਾਂ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕਰਵਾਇਆ ਅਤੇ ਬਾਕੀ ਦੀਆਂ ਸਮੱਸਿਆਵਾਂ ਦੀ ਛੇਤੀ ਨਬਿੇੜੇ ਦਾ ਭਰੋਸਾ ਦਿੱਤਾ। ਉਨ੍ਹਾਂ ਸਰਪੰਚਾਂ ਨਾਲ ਅਗਲੇ ਸਾਲ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੁਜਾਨਪੁਰ ਲਈ ਅਪਣਾਈ ਜਾਣ ਵਾਲੀ ਰਣਨੀਤੀ ’ਤੇ ਵੀ ਚਰਚਾ ਕੀਤੀ।