ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਜੁਲਾਈ
ਦਲਿਤ ਨੌਜਵਾਨ ਰਾਜਵਿੰਦਰ ਸਿੰਘ ਨੀਲੋਵਾਲ ਡਬਲ ਐੱਮਏ ਤੇ ਬੀਐਡ ਕਰਕੇ ਵੀ ਪਰਿਵਾਰ ਦੇ ਗੁਜ਼ਾਰੇ ਲਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਪਿੰਡ ਛਾਜਲਾ ਦੇ ਚੌਕ ’ਚ ਸਬਜ਼ੀਆਂ ਵੇਚ ਰਿਹਾ ਹੈ। ਉਹ ਲੋਕਾਂ ਨੂੰ ਸਬਜ਼ੀ ਮਹਿੰਗੀ ਹੋਣ ਦੇ ਕਾਰਨਾਂ ਬਾਰੇ ਵੀ ਸਮਝਾਉਂਦਾ ਹੈ ਜਿਸ ਕਰਕੇ ਉਸ ਦੀ ਦੁਕਾਨ ਹਰਮਨਪਿਆਰੀ ਹੋ ਰਹੀ ਹੈ। ਲੋਕ ਹੁਣ ਮਾਸਟਰਜੀ ਦੀ ਦੁਕਾਨ ਦੀ ਨਾਂ ਨਾਲ ਜਾਣਦੇ ਹਨ।
ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਮਿਹਨਤ ਮਜ਼ਦੂਰੀ ਕਰਦੇ ਹੋਏ ਐੱਮਏ , ਬੀਐੱਡ ਪਾਸ ਕਰਨ ਮਗਰੋਂ ਟੈੱਟ ਪਾਸ ਕੀਤੀ ਪਰ ਨੌਕਰੀ ਨਹੀਂ ਮਿਲੀ ਅਤੇ ਦੋ ਸਾਲਾਂ ’ਚ ਅਧਿਆਪਕ ਬਣਨ ਲਈ ਦੋ ਟੈੱਟ ਪਾਸ ਕੀਤੇ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਕੋਠੀਆਂ ਦੇ ਬਾਹਰ ਡਾਂਗਾ ਖਾਂਧੀਆਂ। ਪੈਸੇ ਖਰਚਕੇ ਮਿਹਨਤ ਨਾਲ ਸੰਘਰਸ਼ ਲੜਿਆ ਪਰ ਕੁਝ ਪੱਲੇ ਨਹੀਂ ਪਿਆ। ਉਸ ਨੇ ਹੱਥੀ ਕਿਰਤ ਦਾ ਰਾਹ ਅਪਣਾਇਆ।