ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਗਸਤ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਇੱਕ ਹਵਾਲਾਤੀ ਖ਼ਿਲਾਫ਼ ਜੇਲ੍ਹ ਮੁਲਾਜ਼ਮ ਨਾਲ ਖਿੱਚ-ਧੂਹ ਕਰਨ ਅਤੇ ਉਸ ਦੀ ਵਰਦੀ ਪਾੜਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੇ ਰਿਸੈਪਸ਼ਨ ਵਾਰਡ ਦੀ ਬੈਰਕ ਨੰਬਰ ਚਾਰ ਵਿੱਚ ਕੁਝ ਹਵਾਲਾਤੀ ਆਪਸ ’ਚ ਝਗੜ ਪਏ ਸਨ। ਜੇਲ੍ਹ ਅਧਿਕਾਰੀ ਇਸ ਬਾਰੇ ਪੁੱਛ-ਪੜਤਾਲ ਲਈ ਜਦੋਂ ਹਵਾਲਾਤੀ ਸੁਖਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਹਵਾਲਾਤ ਵਿੱਚੋਂ ਲੈ ਕੇ ਆਏ ਤਾਂ ਉਹ ਜੇਲ੍ਹ ਮੁਲਾਜ਼ਮਾਂ ਨਾਲ ਖਿੱਚ-ਧੂਹ ਕਰਦਾ ਹੋਇਆ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਇਸ ਦੌਰਾਨ ਉਸ ਨੇ ਜੇਲ੍ਹ ਵਾਰਡਨ ਹਰਚੰਦ ਸਿੰਘ ਦੀ ਵਰਦੀ ਪਾੜ ਦਿੱਤੀ। ਪੁਲੀਸ ਨੇ ਹਵਾਲਾਤੀ ਸੁਖਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।