ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਜਨਵਰੀ
ਹਰਿਆਣਾ ਅਤੇ ਪੰਜਾਬ ਨੂੰ ਨਿਵੇਕਲੇ ਕਦਮ ਚੁੱਕਣ ਵਾਲੇ ਪਹਿਲੇ 10 ਸੂਬਿਆਂ ’ਚ ਸਥਾਨ ਮਿਲਿਆ ਹੈ। ਨਵੇਂ ਕਾਰੋਬਾਰਾਂ ਨੂੰ ਰਜਿਸਟਰ ਕਰਨ ਲਈ ਸੁਖਾਵਾਂ ਮਾਹੌਲ ਦੇਣ, ਪੇਟੈਂਟਾਂ ਲਈ ਅਰਜ਼ੀਆਂ ਦੇਣ, ਮਨੁੱਖੀ ਯੋਗਦਾਨ ਅਤੇ ਨਿਵੇਸ਼ ਆਦਿ ਜਿਹੇ ਕਦਮਾਂ ਰਾਹੀਂ ਸੂਬਿਆਂ ਦੀ ਰੈਕਿੰਗ ਤੈਅ ਕੀਤੀ ਜਾਂਦੀ ਹੈ। ਨੀਤੀ ਆਯੋਗ ਦੇ ‘ਇੰਡੀਆ ਇਨੋਵੇਸ਼ਨ ਇੰਡੈਕਸ 2020’ ’ਚ ਪਹਿਲਾ ਸਥਾਨ ਕਰਨਾਟਕ ਨੂੰ ਮਿਲਿਆ ਹੈ। ਇੰਡੈਕਸ ’ਚ ਹਰਿਆਣਾ 6ਵੇਂ ਅਤੇ ਪੰਜਾਬ 10ਵੇਂ ਨੰਬਰ ’ਤੇ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਦਿੱਲੀ ਤੋਂ ਬਾਅਦ ਦੂਜੇ ਨੰਬਰ ’ਤੇ ਚੰਡੀਗੜ੍ਹ ਆਇਆ ਹੈ।