ਪੱਤਰ ਪ੍ਰੇਰਕ
ਮਾਨਸਾ, 12 ਅਪਰੈਲ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅਪੀਲ ਕੀਤੀ ਹੈ ਕਿ ਬਠਿੰਡਾ ਹਲਕੇ ਦੀ ਨਗਰ ਕੌਂਸਲ ਬਰੇਟਾ ਵਿਚ ਲੋਕਾਂ ਦੇ ਆਉਣ-ਜਾਣ ਲਈ ਰੁਕਾਵਟ ਬਣੀ ਰੇਲਵੇ ਦੀ ਕੰਧ ਤੁੜਵਾਈ ਜਾਵੇ। ਰੇਲ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਸਿਮਰਤ ਬਾਦਲ ਨੇ ਦੱਸਿਆ ਕਿ ਬਰੇਟਾ ਪਿੰਡ ਤੋਂ ਬਰੇਟਾ ਮੰਡੀ ਦੇ ਲੋਕਾਂ ਦੇ ਆਉਣ ਜਾਣ ਵਾਸਤੇ ਪੈਂਦੇ ਰਸਤੇ ਵਿਚ ਰੇਲਵੇ ਨੇ ਕੰਧ ਉਸਾਰ ਕੇ ਉਸ ਨੂੰ ਬੰਦ ਕਰ ਦਿੱਤਾ ਹੈ। ਇਹ ਰਸਤਾ ਲੋਕਾਂ ਵੱਲੋਂ ਸਕੂਲ, ਦਫ਼ਤਰ, ਕਾਲਜ, ਹਸਪਤਾਲ ਆਦਿ ਥਾਵਾਂ ’ਤੇ ਆਉਣ-ਜਾਣ ਲਈ ਵਰਤਿਆ ਜਾਂਦਾ ਸੀ।