ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 13 ਸਤੰਬਰ
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰ ਵਿਧਾਇਕਾ ਰਹੀ ਤੇ ਮਰਹੂਮ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਦੇ ਪੁੱਤਰ ਅਤੇ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀ ਸੰਧੂ ਦੇ ਪਿਤਾ ਮਰਹੂਮ ਅਜਾਇਬ ਸਿੰਘ ਸੰਧੂ ਟਕਸਾਲੀ ਅਕਾਲੀ ਸਨ। ਫੇਸਬੁੱਕ ਰਾਹੀਂ ਦਿੱਤੇ ਅਸਤੀਫ਼ੇ ਵਿੱਚ ਸ੍ਰੀ ਸੰਧੂ ਨੇ ਲਿਖਿਆ ਕਿ 1962 ਤੋਂ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਤੇ ਹਲਕੇ ਦੀ ਸੇਵਾ ਕਰ ਰਿਹਾ ਹੈ ਪਰ ਜ਼ਿਲ੍ਹੇ ਵਿੱਚ ਬਾਹਰੋਂ ਆ ਕੇ ਬਣੇ ਵਿਧਾਇਕ ਤੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੰਥ ਵਿਰੋਧੀਆਂ ਨਾਲ ਮਿਲ ਕੇ ਸ਼ੂਗਰ ਮਿੱਲ, ਮਿਲਕਫੈੱਡ ਸੁਸਾਇਟੀ ਚੋਣਾਂ ਦੌਰਾਨ ਕਿਸਾਨ ਭਰਾਵਾਂ ਦੇ ਕਾਗ਼ਜ਼ ਰੱਦ ਕਰਵਾ ਕੇ ਕੇਸ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਖ਼ਿਲਾਫ਼ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।