ਘਨੌਲੀ: ਦਿ ਅਹਿਮਦਪੁਰ ਬਹੁਮੰਤਵੀਂ ਸਹਿਕਾਰੀ ਸਭਾ ਅਹਿਮਦਪੁਰ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਦੌਰਾਨ ਹਰਜਿੰਦਰ ਸਿੰਘ ਭੰਗੂ ਮਕੌੜੀ ਕਲਾਂ ਨੂੰ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਵਿੱਚ ਦੇਸ ਰਾਜ ਚੱਕ ਮੀਤ ਪ੍ਰਧਾਨ, ਖੁਸ਼ਹਾਲ ਸਿੰਘ ਅਹਿਮਦਪੁਰ, ਬਰਮਾ ਨੰਦ ਨਵਾਂ ਮਲਿਕਪੁਰ, ਇਕਬਾਲ ਸਿੰਘ ਮਲਿਕਪੁਰ, ਸੋਨੀਆ ਕੌਰ ਅਲੀਪੁਰ, ਕੁਲਦੀਪ ਸਿੰਘ ਖੁਆਸਪੁਰਾ, ਬਲਦੇਵ ਸਿੰਘ ਹੁਸੈਨਪੁਰ, ਰਾਜੇਸ਼ ਕੁਮਾਰ ਦੁੱਗਰੀ, ਸੁਖਰਾਮ ਦੁੱਗਰੀ ਤੇ ਪ੍ਰਿਤਪਾਲ ਕੌਰ ਦੁੱਗਰੀ ਮੈਂਬਰ ਚੁਣੇ ਗਏ। -ਪੱਤਰ ਪ੍ਰੇਰਕ