ਨਵੀਂ ਦਿੱਲੀ, 16 ਸਤੰਬਰ
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਮਿਲੇ। ਸੂਤਰਾਂ ਨੇ ਦੱਸਿਆ ਕਿ ਰਾਵਤ ਨੇ ਪਾਰਟੀ ਵਿਚਾਲੇ ਚੱਲ ਰਹੇ ਕਲੇਸ਼ ਨੂੰ ਸੁਲਝਾਉਣ ਲਈ ਆਖਿਆ ਕਿਉਂਕਿ ਵਿਧਾਇਕਾਂ ਨੇ ਮੁੜ ਆਪਣੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਵਿਧਾਇਕ ਦਲ ਦੀ ਪਾਰਟੀ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਰਾਵਤ ਨੇ ਬੁੱਧਵਾਰ ਨੂੰ ਦੋਵੇਂ ਸਿਖਰਲੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ। ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਤੋਂ ਦੋ ਨਿਰਪੱਖ ਨਿਗਰਾਨ ਭੇਜੇ ਜਾਣ ਜਿਨ੍ਹਾਂ ਨੂੰ ਉਹ ਤਕਲੀਫ਼ਾਂ ਸੁਣਾ ਸਕਣ। -ਆਈਏਐੱਨਐੱਸ