ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਅਗਸਤ
ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਤੇ ਐਂਪਾਵਰਮੈਂਟ ਮੰਤਰਾਲੇ ਵੱਲੋਂ ਅੰਗਹੀਣਾਂ ਨੂੰ ਸਾਲ 2022 ਦਾ ਕੌਮੀ ਪੁਰਸਕਾਰ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੁਰਸਕਾਰ ਲੈਣ ਦੇ ਚਾਹਵਾਨ ਅੰਗਹੀਣ 28 ਅਗਸਤ ਤੱਕ ਸਿੱਧੇ ਤੌਰ ’ਤੇ ਪੋਰਟਲ www.awards.gov.in ’ਤੇ ਆਨ ਲਾਈਨ ਬਿਨੈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੌਮੀ ਐਵਾਰਡ ਅੰਗਹੀਣਾਂ ਅਤੇ ਉਨ੍ਹਾਂ ਦੇ ਸ਼ਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਵਰ੍ਹੇ 3 ਦਸੰਬਰ ਨੂੰ ਦਿੱਤੇ ਜਾਣ ਵਾਲੇ ਨੈਸ਼ਨਲ ਐਵਾਰਡ ਦੀਆਂ ਗਾਈਡ ਲਾਈਨਜ਼ ਵਿਭਾਗ ਦੀ ਵੈੱਬਸਾਈਟ www.disabilityaffair.gov.in ਅਤੇ ਪੋਰਟਲ www.awards.gov.in ’ਤੇ ਉਪਲਬਧ ਹਨ।