ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ , 19 ਅਪਰੈਲ
ਗਿਆਨਧਨ ਭਾਰਤ ਦਾ ਪਹਿਲਾ ਡਿਜੀਟਲ ਐਜੂਕੇਸ਼ਨ ਫਾਇਨਾਂਸਿੰਗ ਪਲੈਟਫਾਰਮ ਅਤੇ ਐੱਨਬੀਐੱਫਸੀ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਐਜੂਕੇਸ਼ਨ ਕਰਜ਼ੇ ਦੀ ਵਧਦੀ ਮੰਗ ਦੇਖ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਾ ਰਹੇ ਹਨ। ਇੰਜਨੀਅਰਿੰਗ, ਤਕਨੀਕੀ ਅਤੇ ਪ੍ਰਬੰਧਨ ਪਾਠਕ੍ਰਮ ਵਰਗੇ ਕੋਰਸਾਂ ਦੀ ਕੁੱਲ ਕੋਰਸਾਂ ਵਿੱਚ 50 ਫੀਸਦ ਹਿੱਸੇਦਾਰੀ ਹੈ। ਲੁਧਿਆਣਾ ਅਤੇ ਚੰਡੀਗੜ੍ਹ ਤੋਂ 13 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕਰਜ਼ ਰਾਸ਼ੀ ਦੀ ਮੰਗ ਨਾਲ ਗਿਆਨਧਨ ਨੂੰ 34 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਆਨਧਨ ਦੇ ਸਹਿ-ਸੰਸਥਾਪਕ ਅਤੇ ਸੀਈਓ ਅੰਕਿਤ ਮਹਿਰਾ ਨੇ ਕਿਹਾ ਕਿ ਅਸਾਨ ਅਤੇ ਬਿਹਤਰ ਕਰਜ਼ਾ ਪ੍ਰਕਿਰਿਆ ਲਈ ਗਿਆਨਧਨ ਇਕ ਨਵਾਂ ਗਰੁੱਪ ਲੋਨ ਉਤਪਾਦ ਲਾਂਚ ਕਰ ਰਿਹਾ ਹੈ।