ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਨਵੰਬਰ
ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ ਦੇ ਬੋਰਡ ਆਫ ਗਵਰਨਰਜ਼ (ਬੀਓਜੀ) ਨੇ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਦੇ ਨਾਂ ’ਤੇ ਇੱਕ ਸਟੱਡੀ ਚੇਅਰ ਦੀ ਸਥਾਪਨਾ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਬਾਬੇ ਨਾਨਕ ਦੀ ਭੂਮੀ ’ਤੇ ਸਥਾਪਤ ਹੈ। ਉਨ੍ਹਾਂ ਗੁਰੂ ਨਾਨਕ ਦੇਵ ਨਾਲ ਸਬੰਧਤ ਕੁਝ ਹੋਰ ਵਿਸ਼ਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਵੇਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਆਸ-ਪਾਸ ਦੇ ਵਿਸ਼ੇਸ਼ ਸੰਦਰਭ ਦੇ ਨਾਲ ਆਡੀਓ-ਵਿਜ਼ੂਅਲ ਦਸਤਾਵੇਜ਼, ਉਦਾਸੀਆਂ, ਰਬਾਬ ਦੇ ਵਿਸ਼ੇਸ਼ ਸੰਦਰਭ ਦੇ ਨਾਲ ਬ੍ਰਹਮ ਸੰਗੀਤ (ਰਾਗ) ਤੇ ਸੰਗੀਤ ਯੰਤਰ ਦਾ ਅਧਿਐਨ ਵੀ ਇਸ ਸਟੱਡੀ ਚੇਅਰ ਦੀ ਸਥਾਪਨਾ ਦਾ ਹਿੱਸਾ ਹੈ।