ਨਵੀਂ ਦਿੱਲੀ, 8 ਸਤੰਬਰ
ਐੱਨਆਈਏ ਪਾਬੰਦੀਸ਼ੁਦਾ ਸਿੱਖ ਜਥੇਬੰਦੀ ਨਾਲ ਸਬੰਧਤ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਤੇ ਹਰਦੀਪ ਸਿੰਘ ਨਿੱਝਰ ਦੀਆਂ ਸੰਪਤੀਆਂ ਜ਼ਬਤ ਕਰੇਗੀ।ਇਨ੍ਹਾਂ ਦੀਆਂ ਕ੍ਰਮਵਾਰ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸੰਪਤੀਆਂ ਹਨ। ਐਨਆਈਏ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਇਦਾਦ ਕੁਰਕ ਕਰਨ ਦੇ ਆਦੇਸ਼ “ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 51 ਏ ਦੇ ਤਹਿਤ ਦਿੱਤੇ ਅਧਿਕਾਰਾਂ” ਅਨੁਸਾਰ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿਚ ਸਰਕਾਰ ਨੇ ਦੋਵਾਂ ਅਤਿਵਾਦੀਆਂ ਦੀ ਮਾਲਕੀਅਤ ਵਾਲੀਆਂ ਜਾਇਦਾਦਾਂ ਦੀ ਪਛਾਣ ਕੀਤੀ ਹੈ। ਪੰਨੂ ਕੋਲ ਅੰਮ੍ਰਿਤਸਰ ਦੇ ਖਾਨਕੋਟ ਵਿੱਚ 46 ਤੇ 11 ਕਨਾਲ ਤੇ 13.5 ਮਰਲੇ ਭੈਣੀਵਾਲ ਵਿੱਚ ਜ਼ਮੀਨ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਵਿੱਚ ਨਿੱਝਰ ਦੀ ਮਾਲਕੀ ਵਾਲੀ 11 ਕਨਾਲ 13 ਮਰਲੇ ਜ਼ਮੀਨ ਹੈ।