ਚੰਡੀਗੜ੍ਹ, 22 ਦਸੰਬਰ
ਪੰਜਾਬ ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਉਸਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜਲੇ ਇਕ ਖੇਤ ਵਿਚੋਂ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਏਕੇ 47 ਰਾਈਫਲ ਤੇ 30 ਕਾਰਤੂਸ ਬਰਾਮਦ ਕੀਤੇ ਹਨ। ਕਾਬਿਲੇਗੌਰ ਹੈ ਕਿ ਪੁਲੀਸ ਨੇ ਕਲ੍ਹ ਸਲਾਚ ਪਿੰਡ ਵਿਚਲੇ ਇਕ ਖੇਤ ਵਿਚੋਂ 11 ਗ੍ਰਨੇਡ ਬਰਾਮਦ ਕੀਤੇ ਸਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੁਰਦਾਸਪੁਰ ਪੁਲੀਸ ਉਸ ਇਲਾਕੇ ਦੀ ਤਲਾਸ਼ੀ ਲੈ ਰਹੀ ਹੈ, ਜਿਥੇ ਸ਼ਨਿਚਰਵਾਰ ਨੂੰ ਡਰੋਨ ਦੇਖਿਆ ਗਿਆ ਸੀ। – ਏਜੰਸੀ