ਕੇਪੀ ਸਿੰਘ
ਗੁਰਦਾਸਪੁਰ, 10 ਅਗਸਤ
ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਟਾਊਨ ਪੋਸਟ ’ਤੇ ਜਵਾਨਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਉਂ ਦੋ ਪਾਕਿਸਤਾਨੀ ਨੌਜਵਾਨ ਕਾਬੂ ਕੀਤਾ ਗਿਆ ਹੈ। ਅੱਜ ਕਿਸਾਨ ਗਾਰਡ ਪਾਰਟੀ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਇਨ੍ਹਾਂ ਨੂੰ ਕਾਬੂ ਕੀਤਾ। ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਫੜੇ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੰਜ ਸੌ ਰੁਪਏ ਪਾਕਿਸਤਾਨੀ ਕਰੰਸੀ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਨੌਜਵਾਨਾਂ ਦੀ ਪਛਾਣ ਕਿਸ਼ਨ ਮਸੀਹ (26) ਪੁੱਤਰ ਸਾਲਸ ਮਸੀਹ ਅਤੇ ਰਬੀਜ ਮਸੀਹ ਪੁੱਤਰ ਸੱਯਦ ਮਸੀਹ (18) ਦੋਵੇਂ ਵਾਸੀ ਪਿੰਡ ਭੋਲਾ ਬਾਜਵਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ।